JALANDHAR WEATHER

ਚੰਡੀਗੜ੍ਹ ਬਲਾਸਟ ਮਾਮਲਾ : ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼, ਇਸਦਾ ਆਪਣਾ ਇਕ ਪ੍ਰਸ਼ਾਸਕ- ਮੁੱਖ ਮੰਤਰੀ

 ਸੰਗਰੂਰ, 2 ਅਪ੍ਰੈਲ,  ਸੁਨਾਨ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਲੰਘੇ ਦਿਨ ਚੰਡੀਗੜ੍ਹ ਵਿਚ ਭਾਜਪਾ ਦੇ ਦਫਤਰ ਬਾਹਰ ਹੋਏ ਧਮਾਕੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਤੇ ਇਸਦਾ ਆਪਣਾ ਇਕ ਪ੍ਰਸ਼ਾਸਕ ਹੈ। ਚੰਡੀਗੜ੍ਹ ਵਿਚ ਗਵਰਨਰ ਦਾ ਪ੍ਰਸ਼ਾਸਨ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਭਾਜਪਾ ਕਹਿੰਦੀ ਸੀ ਕਿ ਚੰਡੀਗੜ੍ਹ ਵਿਚ ਦਖਲ ਨਾ ਦੇਵੋ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰ ਦੀ ਹੈ। ਮਾਨ ਨੇ ਭਾਜਪਾ ਉਤੇ ਤੰਜ ਕਰਦਿਆਂ ਕਿਹਾ ਕਿ ਜੇਕਰ ਦੇਸ਼ ਵਿਚ ਕੁਝ ਗਲਤ ਹੁੰਦਾ ਹੈ ਤਾਂ ਨਹਿਰੂ ਜ਼ਿੰਮੇਵਾਰ ਤੇ ਜੇਕਰ ਪੰਜਾਬ ਵਿਚ ਗਲਤ ਹੁੰਦਾ ਹੈ ਤਾਂ ਭਗਵੰਤ ਮਾਨ ਜ਼ਿੰਮੇਵਾਰ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਹਿੰਦੇ ਹਾਂ ਕੇ ਚੰਡੀਗੜ੍ਹ ਸਾਡਾ ਹੈ ਤਾਂ ਇਹ  ਕਹਿੰਦੇ ਨੇ ਕੇ ਨਹੀਂ ਚੰਡੀਗੜ੍ਹ ਸਾਡਾ ਹੈ, ਸਾਨੂੰ ਦੇ ਦਿਓ। ਭਾਜਪਾ ਨੂੰ ਆਪਣੀ ਜ਼ਿੰਮੇਵਾਰੀ ਵੀ ਸੰਭਾਲਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦੇ ਸੁਨਾਮ ਵਿਚ ਪੁੱਜੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ