ਆਈਪੀਐਲ 2026- ਗੁਜਰਾਤ ਨੇ ਪੰਜਾਬ ਨੁੂੰ ਦਿੱਤਾ 163 ਦੌੜਾਂ ਦਾ ਟੀਚਾ
ਚੰਡੀਗੜ੍ਹ, 31 ਮਾਰਚ- ਆਈਪੀਐਲ ਦੇ ਚੌਥੇ ਮੈਚ ਵਿਚ, ਗੁਜਰਾਤ ਟਾਈਟਨਜ਼ ਨੇ ਪੰਜਾਬ ਕਿੰਗਜ਼ ਨੂੰ 163 ਦੌੜਾਂ ਦਾ ਟੀਚਾ ਦਿੱਤਾ। ਪੰਜਾਬ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਨੇ 6 ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਬਣਾਈਆਂ। ਕਪਤਾਨ ਸ਼ੁਭਮਨ ਗਿੱਲ ਨੇ 39 ਦੌੜਾਂ ਅਤੇ ਜੋਸ ਬਟਲਰ ਨੇ 38 ਦੌੜਾਂ ਬਣਾਈਆਂ। ਪੰਜਾਬ ਲਈ, ਵਿਜੇਕੁਮਾਰ ਵੈਸ਼ਾਖ ਨੇ 3 ਵਿਕਟਾਂ ਅਤੇ ਯੁਜਵੇਂਦਰ ਚਾਹਲ ਨੇ 2 ਵਿਕਟਾਂ ਲਈਆਂ।
ਅਰਸ਼ਦੀਪ ਸਿੰਘ ਨੇ 20ਵੇਂ ਓਵਰ ਵਿਚ 11 ਗੇਂਦਾਂ ਸੁੱਟੀਆਂ। ਓਵਰ ਵਿਚ 4 ਵਾਈਡ ਅਤੇ 1 ਨੋ-ਬਾਲ ਸ਼ਾਮਲ ਸੀ। ਇਸ ਨਾਲ ਆਈਪੀਐਲ ਵਿਚ ਇਕ ਓਵਰ ਵਿਚ ਸੁੱਟੀਆਂ ਗਈਆਂ ਸਭ ਤੋਂ ਵੱਧ ਗੇਂਦਾਂ ਦੇ ਰਿਕਾਰਡ ਦੀ ਬਰਾਬਰੀ ਹੋ ਗਈ।
;
;
;
;
;
;
;
;