ਰਿਸ਼ਤੇਦਾਰੀ ’ਚ ਲੱਗਦੇ ਜੀਜੇ ਨੇ ਸਾਲ਼ੇ ਨੂੰ ਗਲ਼ਾ ਘੁੱਟ ਕੇ ਮਾਰਿਆ
ਜੰਡਿਆਲਾ ਮੰਜਕੀ, 31ਮਾਰਚ-ਥਾਣਾ ਸਦਰ ਜਲੰਧਰ ਅਧੀਨ ਆਉਂਦੀ ਪੁਲਿਸ ਚੌਕੀ ਜੰਡਿਆਲਾ ਦੇ ਪਿੰਡ ਪੰਡੋਰੀ ਮੁਸ਼ਾਰਕਤੀ ਵਿਚ ਇਕ ਪ੍ਰਵਾਸੀ ਮਜ਼ਦੂਰ ਦੀ ਗਲ਼ਾ ਘੁੱਟ ਕੇ ਹੱਤਿਆ ਕੀਤੇ ਜਾਣ ਦਾ ਦੁਖਦਾਈ ਸਮਾਚਾਰ ਹੈ। ਚੌਕੀ ਇੰਚਾਰਜ ਜੰਡਿਆਲਾ ਜਸਵੀਰ ਚੰਦ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਨ ਰਾਜਾ ਰਾਮ ਕੁੱਟੋ ਪੁੱਤਰ ਪ੍ਰਵਾਸੀ ਰਿਸ਼ੀ, ਵਾਸੀ ਚਿਕਲੀ, ਡੂੰਗਰੀਆਂ ਜ਼ਿਲ੍ਹਾ ਪੂਰਨੀਆਂ (ਬਿਹਾਰ) ਵਜੋਂ ਹੋਈ ਹੈ। ਉਹ ਪਿਛਲੇ 20 ਸਾਲ ਤੋਂ ਬਲਕਾਰ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਪੰਡੋਰੀ ਮੁਸ਼ਾਰਕਤੀ ’ਚ ਬੁੰਡਾਲਾ ਰੋਡ ’ਤੇ ਸਥਿਤ ਖੂਹ ’ਤੇ ਕੰਮ ਕਰਦਾ ਸੀ।
ਰਾਜਾ ਰਾਮ ਕੁੱਟੋ ਦੀ ਹੱਤਿਆ ਇੰਟਰਲਾਕਿੰਗ ਫੈਕਟਰੀ ਵਿਚ ਕੰਮ ਕਰਦੇ ਉਸ ਦੇ ਰਿਸ਼ਤੇਦਾਰੀ ’ਚ ਜੀਜਾ ਲੱਗਦੇ ਰਾਜਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਬਾਜਪੁਰ, ਯੂਪੀ ਵਲੋਂ ਕੀਤੀ ਗਈ ਹੈ।
;
;
;
;
;
;
;
;