ਅਦਾਕਾਰਾ ਸੋਨਮ ਕਪੂਰ ਦੂਜੀ ਵਾਰ ਬਣੀ ਮਾਂ
ਮੁੰਬਈ, 30 ਮਾਰਚ-ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੂਜੀ ਵਾਰ ਮਾਂ ਬਣੀ ਹੈ। ਉਸ ਨੇ 29 ਮਾਰਚ ਨੂੰ ਮੁੰਬਈ ਵਿਚ ਇਕ ਪੁੱਤਰ ਨੂੰ ਜਨਮ ਦਿੱਤਾ। ਦੱਸ ਦੇਈਏ ਕਿ ਉਸ ਦਾ ਪਹਿਲਾਂ ਵੀ ਇਕ ਪੁੱਤਰ ਵਾਯੂ ਹੈ। ਸੋਨਮ ਅਤੇ ਉਸਦੇ ਪਤੀ ਆਨੰਦ ਆਹੂਜਾ ਨੇ ਸੋਸ਼ਲ ਮੀਡੀਆ 'ਤੇ ਇਹ ਖ਼ਬਰ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ।
ਜੋੜੇ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਲਿਖਿਆ ਕਿ ਬਹੁਤ ਖੁਸ਼ੀ ਅਤੇ ਪਿਆਰ ਨਾਲ ਅਸੀਂ ਅੱਜ 29 ਮਾਰਚ, 2026 ਨੂੰ ਸਾਡੇ ਘਰ ਇਕ ਪੁੱਤਰ ਦੇ ਜਨਮ ਦਾ ਐਲਾਨ ਕਰਦੇ ਹਾਂ। ਸਾਡਾ ਪਰਿਵਾਰ ਵੱਡਾ ਹੋ ਗਿਆ ਹੈ ਅਤੇ ਉਸਦੇ ਆਉਣ ਨਾਲ ਸਾਡੇ ਦਿਲ ਖੁਸ਼ੀ ਨਾਲ ਭਰ ਗਏ ਹਨ। ਵਾਯੂ ਆਪਣੇ ਛੋਟੇ ਭਰਾ ਦੇ ਆਉਣ ਨਾਲ ਬਹੁਤ ਖੁਸ਼ ਹੈ। ਇਹ ਛੋਟਾ ਜਿਹਾ ਮਹਿਮਾਨ ਸਾਡੇ ਘਰ ਵਿਚ ਬਹੁਤ ਖੁਸ਼ੀਆਂ ਲੈ ਕੇ ਆਇਆ ਹੈ। ਅਸੀਂ ਹੁਣ ਚਾਰ ਜਣਿਆਂ ਦਾ ਪਰਿਵਾਰ ਹਾਂ ਅਤੇ ਇਸ ਨਵੀਂ ਸ਼ੁਰੂਆਤ ਲਈ ਬਹੁਤ ਧੰਨਵਾਦੀ ਹਾਂ। ਪਿਆਰ ਨਾਲ ਸੋਨਮ, ਆਨੰਦ ਅਤੇ ਵਾਯੂ।
;
;
;
;
;
;
;