JALANDHAR WEATHER

ਇਕ ਸਹੂਲਤ ਨਹੀਂ, ਬਲਕਿ ਸਿਹਤ ਸੁਰੱਖਿਆ ਦੀ ਢਾਲ ਬਣ ਚੁੱਕੀ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ - ਬੌਬੀ

ਸੰਗਰੂਰ, 29 ਮਾਰਚ (ਧੀਰਜ ਪਸੋਰੀਆ) - ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਕ ਸਹੂਲਤ ਨਹੀਂ ਬਲਕਿ ਇਹ ਯੋਜਨਾ ਗਰੀਬ ਲੋਕਾਂ ਲਈ ਇਕ ਵੱਡੀ ਰਾਹਤ ਅਤੇ ਸਿਹਤ ਸੁਰੱਖਿਆ ਦੀ ਢਾਲ ਬਣ ਚੁੱਕੀ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੌਬੀ ਨੇ ਕਿਹਾ ਕਿ ਪਹਿਲਾਂ ਆਰਥਿਕ ਤੰਗੀ ਕਾਰਨ ਗਰੀਬ ਪਰਿਵਾਰ ਬਿਮਾਰੀ ਦੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਸਨ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਬਣਾਏ 10 ਲੱਖ ਰੁਪਏ ਤੱਕ ਦੇ ਕਾਰਡ ਨਾਲ ਹੁਣ ਹਰ ਲੋੜਵੰਦ ਨੂੰ ਮੁਫਤ ਇਲਾਜ ਮਿਲ ਰਿਹਾ ਹੈ। ਪੰਜਾਬ ਵਾਸੀਆਂ ਨੂੰ ਹੁਣ ਇਲਾਜ ਕਰਵਾਉਣ ਲਈ ਕਰਜ਼ੇ ਲੈਣ ਜਾਂ ਜ਼ਮੀਨਾਂ ਵੇਚਣ ਦੀ ਲੋੜ ਨਹੀਂ ਰਹੀ। "ਆਪ " ਸਰਕਾਰ ਨੇ ਸਿਹਤ ਗਰੰਟੀ ਨੂੰ ਸਿਆਸੀ ਵਾਅਦੇ ਦੀ ਬਜਾਏ ਲੋਕਾਂ ਦਾ ਅਧਿਕਾਰ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਭਗਵੰਤ ਮਾਨ ਸਰਕਾਰ ਦੀ ਇਸ ਸਿਹਤ ਬੀਮਾ ਯੋਜਨਾ 'ਤੇ ਯਕੀਨ ਨਹੀਂ ਕਰ ਰਹੀਆਂ ਸਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਸਭ ਕੁਝ ਕਰ ਕੇ ਵਿਖਾ ਦਿੱਤਾ ਹੈ । ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਹਰ ਪਰਿਵਾਰ ਦਾ 10 ਲੱਖ ਰੁਪਏ ਤੱਕ ਦਾ ਮੁਫਤ ਸਿਹਤ ਬੀਮਾ ਹੋ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫ਼ਤ ਦੇਣ ਤੋਂ ਲੈ ਕੇ ਔਰਤਾਂ ਨੂੰ ਮਾਣ ਭੱਤਾ ਦੇਣ ਤੱਕ ਦੇ ਸਭ ਵਾਅਦੇ ਪੂਰੇ ਕਰ ਦਿੱਤੇ ਹਨ। ਇਹ ਸਰਕਾਰ ਪੰਜਾਬ ਦੀ ਉਹ ਪਹਿਲੀ ਸਰਕਾਰ ਹੈ, ਜਿਸ ਨੇ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਹੈ, ਨਹੀਂ ਤਾਂ ਕੇਂਦਰ ਦੀ ਭਾਜਪਾ ਸਮੇਤ ਰਾਜ ਦੀ ਹਰ ਪਾਰਟੀ ਵੱਲੋਂ ਕੀਤੇ ਚੋਣ ਵਾਅਦੇ ਜੁਮਲੇ ਹੀ ਸਾਬਤ ਹੋਏ ਹਨ! ਪੰਜਾਬ ਦਾ ਹਰ ਵਰਗ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ, ਇਹੀ ਕਾਰਨ ਹੈ ਕਿ 2027 ਵਿਚ ਪੰਜਾਬ 'ਚ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ