JALANDHAR WEATHER

ਮੋਗਾ ਚੋਣ ਵਿਵਾਦ ‘ਚ ਵੱਡਾ ਮੋੜ, 28 ਮਾਰਚ ਨੂੰ ਫਿਰ ਹੋਵੇਗੀ ਵੋਟਿੰਗ

ਮੋਗਾ, 24 ਮਾਰਚ (ਹਰਪਾਲ ਸਿੰਘ)-ਪੰਜਾਬ ਦੇ ਬਾਘਾਪੁਰਾਣਾ ਬਲਾਕ ਸਮਿਤੀ ਚੇਅਰਮੈਨ ਚੋਣ ਵਿਵਾਦ ‘ਚ ਵੱਡਾ ਮੋੜ ਆ ਗਿਆ ਹੈ। ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਦੌਰਾਨ ਪਹਿਲਾਂ ਹੋਈ ਚੋਣ ‘ਤੇ ਸਵਾਲ ਖੜ੍ਹੇ ਕਰਦੇ ਹੋਏ ਉਸਨੂੰ ਅਣਮਾਨਤਾ ਕਰਾਰ ਦਿੱਤਾ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਹੁਣ 28 ਮਾਰਚ ਨੂੰ ਮੁੜ ਚੋਣ ਕਰਵਾਈ ਜਾਵੇਗੀ ਅਤੇ ਇਸ ਪ੍ਰਕਿਰਿਆ ਦੀ ਪੂਰੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ।

ਇਸ ਮਾਮਲੇ ‘ਚ ਇਲਜ਼ਾਮ ਲੱਗੇ ਹਨ ਕਿ ਪਹਿਲਾਂ ਚੋਣ ਬਿਨਾਂ ਕਾਨੂੰਨੀ ਪ੍ਰਕਿਰਿਆ ਦੇ ਕਰਵਾਈ ਗਈ ਸੀ ਅਤੇ ਕੁਝ ਚੁਣੇ ਹੋਏ ਮੈਂਬਰਾਂ ਨੂੰ ਦਬਾਅ ਹੇਠ ਰੱਖਿਆ ਗਿਆ ਸੀ। ਕੁਝ ਨੁਮਾਇੰਦਿਆਂ ਵਲੋਂ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਘੰਟਿਆਂ ਤੱਕ ਬੰਦ ਕਰਕੇ ਰੱਖਿਆ ਗਿਆ ਅਤੇ ਬੁਨਿਆਦੀ ਸੁਵਿਧਾਵਾਂ ਤੋਂ ਵੀ ਵਾਂਝਾ ਕੀਤਾ ਗਿਆ। ਹੁਣ ਹਾਈਕੋਰਟ ਦੇ ਦਖਲ ਨਾਲ ਮਾਮਲਾ ਗੰਭੀਰ ਰੂਪ ਧਾਰ ਚੁੱਕਾ ਹੈ ਅਤੇ ਪ੍ਰਸ਼ਾਸਨ ਨੂੰ ਨਿਰਪੱਖ ਚੋਣ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਸਿਆਸੀ ਮਾਹੌਲ ‘ਚ ਇਸ ਫੈਸਲੇ ਤੋਂ ਬਾਅਦ ਤਿੱਖੀ ਪ੍ਰਤੀਕਿਰਿਆ ਵੇਖਣ ਨੂੰ ਮਿਲ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ