JALANDHAR WEATHER

ਲਾਲਜੀਤ ਭੁੱਲਰ ਮਾਮਲੇ ਉਤੇ ਸੁਨੀਲ ਜਾਖੜ ਦਾ ਟਵੀਟ

 ਚੰਡੀਗੜ੍ਹ, 23 ਮਾਰਚ- ਲਾਲਜੀਤ ਭੁੱਲਰ ਮਾਮਲੇ ਉਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਟਵੀਟ ਸਾਹਮਣੇ ਆਇਆ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਲਈ ਆਪ ਸਰਕਾਰ ਨੂੰ ਇਸ ਲਈ ਮਜਬੂਰ ਹੋਣਾ ਪਿਆ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਦੇਣ ਦਾ ਸੰਕੇਤ ਦਿੱਤਾ ਸੀ। ਭਗਵੰਤ ਮਾਨ ਸਰਕਾਰ ਜਾਣਦੀ ਹੈ ਕਿ ਜੇਕਰ ਕੇਸ ਸੀਬੀਆਈ ਕੋਲ ਗਿਆ ਤਾਂ ਇਸ ਕੱਟੜ ਬੇਈਮਾਨ ਸਰਕਾਰ ਦੇ ਹੋਰ ਕਈ ਰਾਜ ਖੁੱਲ੍ਹ ਸਕਦੇ ਹਨ ਅਤੇ ਇਹ ਵੀ ਪਤਾ ਲੱਗ ਸਕਦਾ ਹੈ ਕਿ ਮੰਤਰੀ ਪੈਸੇ ਇੱਕਠੇ ਕਰਕੇ ਕਿੱਥੇ ਕਿੱਥੇ ਭੇਜਦਾ ਸੀ। ਪਰ ਹਾਲੇ ਲੜਾਈ ਮੁੱਕੀ ਨਹੀਂ। ਨਿਰਪੱਖ ਜਾਂਚ ਜ਼ਰੂਰੀ ਹੈ। ਇਹ ਸਰਕਾਰ ਜਾਂਚ ਬਹਾਨੇ ਕੇਸ ਨੂੰ ਲਮਕਾਉਣ ਦਾ ਯਤਨ ਨਾ ਕਰੇ।

 

                                                                      

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ