ਆਟੋ ਮੋਟਿਵ ਡਰਾਈਵਿੰਗ ਟੈਸਟ ਸੈਂਟਰ ਹੁਸ਼ਿਆਰਪੁਰ ’ਚ ਲੱਗੀ ਭਿਆਨਕ ਅੱਗ
ਹੁਸ਼ਿਆਰਪੁਰ, 22 ਮਾਰਚ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਟਾਂਡਾ ਰੋਡ ’ਤੇ ਸਥਿਤ ਆਟੋ ਮੋਟਿਵ ਡਰਾਈਵਿੰਗ ਟੈਸਟ ਸੈਂਟਰ ’ਚ ਭਿਆਨਕ ਅੱਗ ਲੱਗ ਗਈ, ਜਿਸਦੇ ਚੱਲਦਿਆਂ ਸੈਂਟਰ ਦਾ ਕਾਫ਼ੀ ਨੁਕਸਾਨ ਹੋਇਆ ਅਤੇ ਰਿਕਾਰਡ ਵੀ ਸੜ ਕੇ ਸੁਆਹ ਹੋ ਗਿਆ। ਜਿਨ੍ਹਾਂ ਵਿਅਕਤੀਆਂ ਵਲੋਂ ਲਾਇਸੈਂਸ ਅਪਲਾਈ ਕੀਤੇ ਹੋਏ ਸਨ, ਉਨ੍ਹਾਂ ਦਾ ਲਾਇਸੈਂਸ ਕਦੋਂ ਬਣੇਗਾ, ਇਸ ਸੰਬੰਧੀ ਕੁੱਝ ਕਿਹਾ ਨਹੀਂ ਜਾ ਸਕਦਾ।
ਇਸ ਸੰਬੰਧੀ ਸੀਨੀਅਰ ਅਸਿਸਟੈਂਟ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋ ਸਕਦਾ ਹੈ ਪਰੰਤੂ ਅਜੇ ਪੂਰੀ ਤਰ੍ਹਾਂ ਕੁੱਝ ਸਹੀ ਨਹੀਂ ਦੱਸਿਆ ਜਾ ਸਕਦਾ। ਮੌਕੇ ’ਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
;
;
;
;
;
;
;
;