ਵਰਿੰਦਰ ਘੁੰਮਣ ਦੀ ਮੌਤ ਮਾਮਲੇ ’ਚ ਫੋਰਟਿਸ ਐਸਕਾਰਟ ਹਸਪਤਾਲ ਦੇ 4 ਡਾਕਟਰਾਂ ’ਤੇ ਪਰਚਾ ਦਰਜ
ਜਲੰਧਰ, 20 ਮਾਰਚ- ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਘੁੰਮਣ ਦਾ 9 ਅਕਤੂਬਰ, 2025 ਨੂੰ ਅੰਮ੍ਰਿਤਸਰ ਦੇ ਫੋਰਟਿਸ ਐਸਕਾਰਟ ਹਸਪਤਾਲ ’ਚ ਕੀਤੀ ਗਈ ਇਕ ਸਰਜਰੀ ਦੌਰਾਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਰਿਵਾਰ ਨੇ ਹਸਪਤਾਲ ਪ੍ਰਬੰਧਨ 'ਤੇ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਏ ਸਨ। ਇਸ ਤੋਂ ਬਾਅਦ, ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਮਾÇਹਰ ਡਾਕਟਰਾਂ ਦੀ ਇਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਸੀ। ਐਸ.ਆਈ.ਟੀ. ਨੇ ਪਿਛਲੇ ਮਹੀਨੇ ਆਪਣੀ ਰਿਪੋਰਟ ਪੇਸ਼ ਕੀਤੀ।
ਰਿਪੋਰਟ ’ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਵਰਿੰਦਰ ਘੁੰਮਣ ਦੀ ਮੌਤ ਹਸਪਤਾਲ ’ਚ ਸਰਜੀਕਲ ਪ੍ਰਕਿਰਿਆ ਦੌਰਾਨ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਈ ਸੀ। ਇਸ ਮਾਮਲੇ ਦੇ ਸੰਬੰਧ ’ਚ ਅੰਮ੍ਰਿਤਸਰ ਪੁਲਿਸ ਨੇ ਬੀਐਨਐਸ (ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ) ਦੀ ਧਾਰਾ 106(1) ਤਹਿਤ ਫੋਰਟਿਸ ਐਸਕਾਰਟ ਹਸਪਤਾਲ ਦੇ 4 ਸੀਨੀਅਰ ਡਾਕਟਰਾਂ ਵਿਰੁੱਧ ਲਾਪਰਵਾਹੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਦਰਜ ਕੀਤੀ ਗਈ ਐਫ.ਆਈ.ਆਰ. ਵਿਚ ਡਾ. ਤਾਪਿਸ਼ ਸ਼ੁਕਲਾ (ਆਰਥੋਪੈਡਿਕ ਸਰਜਨ), ਡਾ. ਅਲਕਾ ਤਿਵਾੜੀ (ਕੰਸਲਟੈਂਟ ਅਨੱਸਥੀਸੀਆ), ਡਾ. ਰਾਜੇਂਦਰ ਕੌਰ (ਅਨੱਸਥੀਸੀਆ ਵਿਭਾਗ ਦੇ ਮੁਖੀ) ਅਤੇ ਡਾ. ਅਰੁਣ ਕੁਮਾਰ ਚੋਪੜਾ (ਕਾਰਡੀਓਲੋਜੀ ਵਿਭਾਗ ਵਿਚ ਸਲਾਹਕਾਰ) ਸਾਰੇ ਫੋਰਟਿਸ ਐਸਕਾਰਟਸ ਹਸਪਤਾਲ ਨਾਲ ਜੁੜੇ - ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ।
;
;
;
;
;
;
;