ਹਲਕੀ ਬਾਰਿਸ਼ ਤੇ ਤੇਜ਼ ਹਵਾਵਾਂ ਨੇ ਕਈ ਥਾਵਾਂ ’ਤੇ ਕਣਕਾਂ ਵਿਛਾਈਆਂ
ਸ੍ਰੀ ਮੁਕਤਸਰ ਸਾਹਿਬ, 16 ਮਾਰਚ (ਰਣਜੀਤ ਸਿੰਘ ਢਿੱਲੋਂ)- ਕਈ ਦਿਨਾਂ ਤੋਂ ਵਧੇ ਤਾਪਮਾਨ ਕਰਕੇ ਕਣਕ ਦੀ ਫਸਲ ਦਾ ਨੁਕਸਾਨ ਹੋ ਰਿਹਾ ਸੀ, ਪਰ ਅਚਾਨਕ ਮੌਸਮ ਦੇ ਬਦਲੇ ਮਿਜਾਜ਼ ਨੇ ਠੰਢ ਤਾਂ ਕਰ ਦਿੱਤੀ, ਜੋ ਕਣਕ ਦੀ ਫਸਲ ਲਈ ਲਾਹੇਵੰਦ ਹੈ। ਪਰ ਹਲਕੀ ਬਾਰਿਸ਼ ਮਗਰੋਂ ਤੇਜ਼ ਵਗੀਆਂ ਹਵਾਵਾਂ ਨੇ ਕਈ ਪਿੰਡਾਂ ਵਿਚ ਜਿੱਥੇ ਕਣਕ ਦੀ ਫਸਲ ਨੂੰ ਪਾਣੀ ਲੱਗਿਆ ਹੋਇਆ ਸੀ, ਉਸ ਥਾਂ ’ਤੇ ਫਸਲ ਧਰਤੀ ’ਤੇ ਵਿਛਾ ਦਿੱਤੀ ਹੈ। ਜਿਸ ਨਾਲ ਕਣਕ ਦੇ ਝਾੜ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਮੌਸਮ ਦੀ ਚੱਲ ਰਹੀ ਲਗਾਤਾਰ ਖਰਾਬੀ ਕਾਰਨ ਕਿਸਾਨ ਚਿੰਤਤ ਹਨ, ਕਿਉਂਕਿ ਅਗਲੇ ਮਹੀਨੇ ਕਣਕ ਦੀ ਵਢਾਈ ਸ਼ੁਰੂ ਹੋਣੀ ਹੈ।
;
;
;
;
;
;