ਖੰਨਾ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਖਿਲਾਫ ਵਿਰੋਧ ਪ੍ਰਗਟ ਕਰਦੇ ਕਾਂਗਰਸੀ ਪੁਲਿਸ ਨੇ ਚੁੱਕੇ
ਖੰਨਾ 16 ਮਾਰਚ : (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਚ ਬਲਾਕ ਸੰਮਤੀ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਨੂੰ ਲੈ ਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਰਮਿਆਨ ਚੱਲ ਰਹੀ ਤਿੱਖੀ ਬਹਿਸ ਦਰਮਿਆਨ ਕਾਂਗਰਸ ਨੇ ਕੋਟਲੀ ਦੀ ਅਗਵਾਈ ਵਿਚ ਪਹਿਲਾਂ ਬਲਾਕ ਸੰਮਤੀ ਦਫਤਰ ਨੇੜੇ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਕੋਟਲੀ ਨੇ ਆਪ ਦੇ 16 ਵਿਚੋਂ 6 ਬਲਾਕ ਸੰਮਤੀ ਮੈਂਬਰ ਹੋਣ ਦੇ ਬਾਵਜੂਦ ਚੇਅਰਮੈਨ ਤੇ ਉੱਪ ਚੇਅਰਮੈਨ ਚੁਣ ਲਏ ਜਾਣ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਫਿਰ ਉਹ ਇਕੱਠੇ ਹੋ ਕੇ ਬੀ. ਡੀ.ਪੀ.ਓ ਦਫ਼ਤਰ ਨੂੰ ਜਿੰਦਰਾ ਲਾਉਣ ਲਈ ਦਫਤਰ ਵੱਲ ਵਧੇ ਤਾਂ ਮੌਕੇ ਉਤੇ ਪਹਿਲਾਂ ਹੀ ਮੌਜੂਦ ਭਾਰੀ ਗਿਣਤੀ ਵਿਚ ਪੁਲਿਸ ਨੇ ਕਈ ਦਰਜਨ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਕੇ ਬੱਸਾਂ ਵਿਚ ਧੱਕ ਦਿੱਤਾ। ਕਾਂਗਰਸੀ ਵਰਕਰ ਲੋਕਤੰਤਰ ਦਾ ਘਾਣ ਕਰਨ ਵਾਲੀ ਸਰਕਾਰ ਮੁਰਦਾਬਾਦ, ਪੰਚਾਇਤ ਮੰਤਰੀ ਹਾਏ ਹਾਏ ਦੇ ਨਾਅਰੇ ਲਾਉਂਦੇ ਰਹੇ।
;
;
;
;
;
;