ਖੇਤ 'ਚੋਂ ਗੰਨਾ ਪੁੱਟਣ 'ਤੇ ਨੌਜਵਾਨ ਦੀ ਖੇਤ ਮਾਲਕ ਵਲੋਂ ਕੁੱਟਮਾਰ , ਹੋਈ ਮੌਤ
ਲਹਿਰਾ ਮੁਹੱਬਤ, 4 ਫਰਵਰੀ , (ਸੁਖਪਾਲ ਸਿੰਘ ਸੁੱਖੀ)- ਪਿੰਡ ਲਹਿਰਾ ਸੌਂਧਾ ਦੇ ਨੌਂਜਵਾਨ ਦੀ ਖੇਤ 'ਚੋਂ ਗੰਨਾ ਪੁੱਟਣ ਕਰਕੇ ਖੇਤ ਮਾਲਕ ਵਲੋਂ ਕੀਤੀ ਕੁੱਟਮਾਰ ਕਾਰਨ ਏਮਜ਼ ਹਸਪਤਾਲ ਬਠਿੰਡਾ ਵਿਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ।ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਗੋਰਾ ਸਿੰਘ (27) ਦੇ ਪਿਤਾ ਸੁਖਦੇਵ ਸਿੰਘ ਦੇਵ (75 ) ਵਾਸੀ ਲਹਿਰਾ ਸੌਂਧਾ (ਬਠਿੰਡਾ) ਦਾ ਇਕਲੌਤਾ ਬੇਟਾ ਸੀ। ਉਹ ਲਹਿਰਾ ਮੁਹੱਬਤ ਵਿਖੇ ਬਾਠ ਸੜਕ 'ਤੇ ਠੇਕੇਦਾਰ ਕੋਲ ਮਜ਼ਦੂਰੀ ਦਾ ਕੰਮ ਕਰਦਾ ਸੀ। ਮੌਕੇ ਦੇ ਮੌਜੂਦ ਸਾਥੀ ਗਗਨਦੀਪ ਸਿੰਘ ਨੇ ਦੱਸਿਆ ਕਿ ਨੇੜਲੇ ਖੇਤ ਵਿਚ ਗੰਨੇ ਪੁੱਟਣ 'ਤੇ ਖੇਤ ਮਾਲਕ ਦੋਵਾਂ ਦੀ ਕੁੱਟਮਾਰ ਕਰਨ ਲੱਗੇ।ਜਿਸ ਕਾਰਨ ਨੌਜਵਾਨ ਗੋਰਾ ਸਿੰਘ ਦੇ ਗੰਭੀਰ ਸੱਟ ਲੱਗ ਗਈ।ਮੇਰੇ ਸਮੇਤ ਬਾਕੀ ਨਾਲ ਦੇ ਕੰਮ ਕਰਦੇ ਸਾਥੀਆਂ ਦੀ ਸਹਾਇਤਾ ਨਾਲ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰਾਮਪੁਰਾ ਵਿਖੇ ਲੈ ਕੇ ਗਏ। ਜਿੱਥੋਂ ਡਾਕਟਰ ਨੇ ਏਮਜ਼ ਹਸਪਤਾਲ ਬਠਿੰਡਾ ਰੈਫਰ ਕੀਤਾ। 3 ਫਰਵਰੀ ਦੀ ਰਾਤ ਇਕ ਵਜੇ ਗੰਭੀਰ ਜ਼ਖ਼ਮੀ ਨੌਜਵਾਨ ਗੋਰਾ ਸਿੰਘ ਦੀ ਮੌਤ ਹੋ ਗਈ।ਮ੍ਰਿਤਕ ਗੋਰਾ ਸਿੰਘ ਆਪਣੇ ਪਿੱਛੇ ਬਜ਼ੁਰਗ ਪਿਤਾ ਤੇ ਬਜ਼ੁਰਗ ਮਾਤਾ ਨੂੰ ਛੱਡ ਗਿਆ ਹੈ। ਪੁਲਿਸ ਥਾਣਾ ਨਥਾਨਾ ਦੇ ਐਸ. ਐਚ. ਓ. ਅਮਰਿੰਦਰ ਸਿੰਘ ਨੇ ਕਰਵਾਈ ਕਰਦਿਆਂ ਪੀੜਤ ਪਰਿਵਾਰ ਸਮੇਤ ਮੌਕੇ ਤੇ ਮੌਜੂਦ ਸਾਥੀਆਂ ਦੇ ਬਿਆਨ ਦਰਜ ਕੀਤੇ। ਉਨ੍ਹਾਂ ਕਿਹਾ ਕਿ ਬਣਦੀ ਕਾਰਵਾਈ ਕਰਨ ਲਈ ਕਥਿਤ ਦੋਸ਼ੀ ਕੁਲਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀ ਲਹਿਰਾ ਮੁਹੱਬਤ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਹੈ।
;
;
;
;
;
;
;
;
;