ਥਾਣਾ ਸੰਗਤ ਦੇ ਪਿੰਡ ਗੁਰੂਸਰ ਸੈਣੇਵਾਲਾ ਵਿਖੇ ਚੱਲੀਆਂ ਗੋਲੀਆਂ
ਸੰਗਤ ਮੰਡੀ, (ਬਠਿੰਡਾ), 4 ਫਰਵਰੀ ( ਅੰਮ੍ਰਿਤਪਾਲ ਸ਼ਰਮਾ)- ਬਠਿੰਡਾ ਡੱਬਵਾਲੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਗੁਰੂਸਰ ਸੈਣੇਵਾਲਾ ਵਿਖੇ ਭੇਦਭਰੇ ਹਾਲਾਤ ਵਿਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਰੇਲਵੇ ਸਟੇਸ਼ਨ ਨੇੜੇ ਬਣੀ ਢਾਣੀ ਦੇ ਮਾਲਕਾਂ ਅਤੇ ਅਣ-ਪਛਾਤੇ ਵਿਅਕਤੀਆਂ ਵਿਚਕਾਰ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ। ਥਾਣਾ ਸੰਗਤ ਦੀ ਪੁਲਿਸ ਵਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੇ ਪੂਰੇ ਵੇਰਵੇ ਦੀ ਅਜੇ ਤੱਕ ਉਡੀਕ ਕੀਤੀ ਜਾ ਰਹੀ ਹੈ।
;
;
;
;
;
;
;
;