ਐਸ.ਯੂ.ਵੀ. ਗੱਡੀ ਦੇ ਛੱਪੜ ’ਚ ਡਿੱਗਣ ਨਾਲ ਤਿੰਨ ਨੌਜਵਾਨ ਖਿਡਾਰੀਆਂ ਦੀ ਮੌਤ
ਜਗਦਲਪੁਰ (ਛੱਤੀਸਗੜ੍ਹ), 18 ਜਨਵਰੀ (ਪੀ.ਟੀ. ਆਈ.)-ਛੱਤੀਸਗੜ੍ਹ ਦੇ ਜਗਦਲਪੁਰ ’ਚ ਐਤਵਾਰ ਨੂੰ ਇਕ ਐਸ.ਯੂ.ਵੀ.. ਗੱਡੀ ਦੇ ਛੱਪੜ ’ਚ ਡਿਗ ਜਾਣ ਕਾਰਨ 3 ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਜਗਦਲਪੁਰ ਦੇ ਬਾਹਰਵਾਰ ਇਕ ਐਸ.ਯ.ੂਵੀ. ਗੱਡੀ ਸੜਕ ਤੋਂ ਫਿਸਲ ਕੇ ਇਕ ਤਲਾਅ ਵਿੱਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ।
ਇਹ ਹਾਦਸਾ ਦੇਰ ਰਾਤ ਕਾਲੀਪੁਰ ਖੇਤਰ ’ਚ ਵਾਪਰਿਆ। ਗੱਡੀ ’ਚ ਸਵਾਰ ਲੋਕ ਨੇੜਲੇ ਕਾਲੀਪੁਰ ’ਚ ਇਕ ਕ੍ਰਿਕਟ ਟੂਰਨਾਮੈਂਟ ਖੇਡਣ ਤੋਂ ਬਾਅਦ ਬਸਤਰ ਜ਼ਿਲ੍ਹੇ ਦੇ ਮੁੱਖ ਦਫਤਰ ਜਗਦਲਪੁਰ ਵਾਪਸ ਆ ਰਹੇ ਸਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਾਹਨ ਸਪੱਸ਼ਟ ਤੌਰ 'ਤੇ ਤੇਜ਼ ਸੀ। ਉਨ੍ਹਾਂ ਕਿਹਾ ਕਿ 6 ਲੋਕਾਂ ਨਾਲ ਸਵਾਰ ਐਸ.ਯ.ੂਵੀ. ਗੱਡੀ ਛੱਪੜ ’ਚ ਡਿੱਗਣ ਤੋਂ ਪਹਿਲਾਂ ਸੜਕ ਤੋਂ ਪਲਟ ਗਈ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਨੇ ਛੱਪੜ ’ਚ ਛਾਲ ਮਾਰ ਦਿੱਤੀ ਅਤੇ ਤਿੰਨਾਂ ਸਵਾਰਾਂ ਨੂੰ ਬਾਹਰ ਕੱੱਢਿਆ। ਮ੍ਰਿਤਕਾਂ ਦੀ ਪਛਾਣ ਭਾਵੇਸ਼ ਨਾਗੇ, ਸ਼ੇਖਰ ਨਾਗੇ ਅਤੇ ਮਨੀਸ਼ ਨੇਵਾਰ ਵਜੋਂ ਹੋਈ ਹੈ।
ਅਧਿਕਾਰੀ ਨੇ ਅੱਗੇ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ।
;
;
;
;
;
;
;
;