JALANDHAR WEATHER

ਮਾਘੀ ਮੇਲੇ ’ਤੇ ਲੱਗੀ ਕੌਮੀ ਘੋੜਾ ਮੰਡੀ ’ਚ ਅੱਜ ਵੱਡੀ ਗਿਣਤੀ ’ਚ ਪਹੁੰਚੇ ਲੋਕ

ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਰਣਜੀਤ ਸਿੰਘ ਢਿੱਲੋਂ)-ਮਾਘੀ ਜੋੜ ਮੇਲੇ ’ਤੇ ਸਥਾਨਕ ਗੁਰੂਹਰਸਹਾਇ ਰੋਡ ’ਤੇ ਲੱਗੀ ਕੌਮੀ ਘੋੜਾ ਮੰਡੀ ’ਚ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ, ਉੱਤਰ ਪ੍ਰਦੇਸ਼, ਬਿਹਾਰ ਆਦਿ ਸੂਬਿਆਂ ਤੋਂ ਘੋੜਾ ਪਾਲਕ ਪਹੁੰਚੇ ਹੋਏ ਹਨ। ਮਾਘੀ ਦੇ ਦਿਹਾੜੇ ਤੋਂ ਅਗਲੇ ਦਿਨ ਅੱਜ ਘੋੜਾ ਮੰਡੀ ’ਚ ਲੋਕਾਂ ਦੀ ਵੱਡੀ ਆਮਦ ਰਹੀ। ਲੋਕਾਂ ਨੇ ਇੱਥੇ ਵੱਖ-ਵੱਖ ਨਸਲਾਂ ਦੇ ਘੋੜਿਆਂ ਤੋਂ ਇਲਾਵਾ ਬੱਕਰੀਆਂ, ਕੁੱਤੇ, ਚਕੋਰ, ਬੱਤਖਾਂ, ਬਿੱਲੀਆਂ, ਮੁਰਗਿਆਂ ਤੋਂ ਇਲਾਵਾ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਜਾਨਵਰਾਂ ਨੂੰ ਦੇਖਿਆ ਗਿਆ। ਘੋੜਿਆਂ ਦੇ ਮੇਲੇ ’ਚ ਸੁਖਬੀਰ ਸਿੰਘ ਬਾਦਲ ਦੇ ਸਟੱਡ ਫਾਰਮ ਦੇ ਵੱਖ-ਵੱਖ ਨਸਲਾਂ ਦੇ ਘੋੜੇ ਵੀ ਸਟਾਲਾਂ ’ਚ ਖੜ੍ਹੇ ਹਨ। ਵੱਡੀ ਗਿਣਤੀ ’ਚ ਲੋਕ ਵੱਖ-ਵੱਖ ਨਸਲਾਂ ਦੇ ਘੋੜਿਆਂ ਤੇ ਹੋਰ ਜਾਨਵਰਾਂ ਨੂੰ ਵੇਖ ਰਹੇ ਹਨ। ਮੇਲਾ ਠੇਕੇਦਾਰ ਨੇ ਦੱਸਿਆ ਕਿ ਇਸ ਵਾਰ ਕਰੀਬ 2200 ਪਹੁੰਚੇ ਹਨ। ਇਸ ਮੰਡੀ ਦਾ 92 ਕਰੋੜ 56 ਲੱਖ ਦਾ ਟੈਂਡਰ ਹੋਇਆ ਹੈ। 180 ਸਟਾਲ ਲੱਗੇ ਹੋਏ ਹਨ ਜਦਕਿ 150 ਦੇ ਕਰੀਬ ਤੰਬੂ ਲੱਗੇ ਹੋਏ ਹਨ। ਇਸ ਵਾਰ ਮੰਡੀ ਚ ਵੱਧ ਤੋਂ ਵੱਧ ਕੀਮਤ ਦੇ ਆਏ ਘੋੜਿਆਂ ’ਚੋਂ 60 ਲੱਖ ਕੀਮਤ ਦੇ ਘੋੜੇ ਹਨ। ਪੰਜਾਬ ’ਚ ਸਭ ਤੋਂ ਵੱਡਾ ਘੋੜਿਆਂ ਦਾ ਮੇਲਾ ਹੈ ਜੋ ਕਿ ਮਾਘੀ ਨੂੰ ਮੇਲਾ ਲੱਗਦਾ ਹੈ ਜਦ ਕਿ ਦੁਸਹਿਰੇ ਨੂੰ ਇਸ ਤੋਂ ਛੋਟਾ ਮੇਲਾ ਲੱਗਦਾ ਹੈ। ਇਸ ਜਗ੍ਹਾ ’ਤੇ ਸਾਲ ’ਚ ਦੋ ਮੇਲੇ ਲੱਗਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ