JALANDHAR WEATHER

ਚੰਡੀਗੜ੍ਹ ’ਚ ਸਕੂਲਾਂ ਦੀਆਂ ਵਧੀਆਂ ਛੁੱਟੀਆਂ

ਚੰਡੀਗੜ੍ਹ, 13 ਜਨਵਰੀ (ਵਿਕਰਮਜੀਤ ਸਿੰਘ ਮਾਨ)- ਚੰਡੀਗੜ੍ਹ ਪ੍ਰਸ਼ਾਸਨ ਨੇ ਵੱਧ ਰਹੀ ਠੰਢ ਦੇ ਮੱਦੇਨਜ਼ਰ ਸਕੂਲਾਂ ਵਿਚ ਛੁੱਟੀਆਂ ਦਾ ਵਾਧਾ ਕਰ ਦਿੱਤਾ ਹੈ। ਜਾਰੀ ਪੱਤਰ ਅਨੁਸਾਰ 03.01.2026 ਅਤੇ 09.01.2026 ਦੇ ਹੁਕਮਾਂ ਦੀ ਨਿਰੰਤਰਤਾ ਵਿਚ ਮੌਜੂਦਾ ਮੌਸਮੀ ਸਥਿਤੀਆਂ ਦੇ ਮੱਦੇਨਜ਼ਰ, ਯੂ.ਟੀ. ਚੰਡੀਗੜ੍ਹ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ਲਈ ਸਕੂਲ ਦੇ ਸਮੇਂ / ਸਰਦੀਆਂ ਦੀਆਂ ਛੁੱਟੀਆਂ ਦੇ ਨਿਯਮ ਨੂੰ 17.01.2026 ਤੱਕ ਵਧਾ ਦਿੱਤਾ ਗਿਆ ਹੈ।

03.01.2026 ਦੇ ਹੁਕਮ ਵਿਚ ਸ਼ਾਮਿਲ ਉਹ ਹੀ ਸਮਾਂ-ਸਾਰਣੀ ਅਤੇ ਹਦਾਇਤਾਂ ਵਧਾਈ ਗਈ ਮਿਆਦ ਦੌਰਾਨ ਲਾਗੂ ਰਹਿਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ