JALANDHAR WEATHER

ਸੇਵਾਮੁਕਤ ਐਡਮਿਰਲ ਅਰੁਣ ਪ੍ਰਕਾਸ਼ ਨੂੰ ਚੋਣ ਵੇਰਵਿਆਂ ਦੇ ਗੁੰਮ ਹੋਣ 'ਤੇ ਐਸ.ਆਈ.ਆਰ. ਨੋਟਿਸ ਪ੍ਰਾਪਤ ਹੋਇਆ

ਪਣਜੀ (ਗੋਆ), 12 ਜਨਵਰੀ (ਏਐਨਆਈ) : 27-ਕੋਰਟਾਲਿਮ ਵਿਧਾਨ ਸਭਾ ਹਲਕੇ ਲਈ ਚੋਣ ਰਜਿਸਟ੍ਰੇਸ਼ਨ ਅਧਿਕਾਰੀ (ਈ.ਆਰ.ਓ.) ਅਤੇ ਜ਼ਿਲ੍ਹਾ ਪੇਂਡੂ ਵਿਕਾਸ ਏਜੰਸੀ, ਦੱਖਣੀ ਗੋਆ ਦੇ ਪ੍ਰੋਜੈਕਟ ਅਧਿਕਾਰੀ ਨੇ (ਸੇਵਾਮੁਕਤ) ਐਡਮਿਰਲ ਅਰੁਣ ਪ੍ਰਕਾਸ਼ ਨੂੰ ਇਕ ਨੋਟਿਸ ਜਾਰੀ ਕੀਤਾ ਹੈ ਕਿ ਉਨ੍ਹਾਂ ਦੁਆਰਾ ਜਮ੍ਹਾ ਕੀਤੇ ਗਏ ਗਣਨਾ ਫਾਰਮ ਵਿਚ ਪਿਛਲੀ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਸੰਬੰਧੀ ਮੁੱਖ ਵੇਰਵੇ ਨਹੀਂ ਹਨ। ਨੋਟਿਸ ਵਿਚ ਕਿਹਾ ਗਿਆ ਹੈ ਕਿ ਪ੍ਰਕਾਸ਼ ਦੁਆਰਾ ਜਮ੍ਹਾ ਕੀਤੇ ਗਏ ਗਣਨਾ ਫਾਰਮ ਵਿੱਚ "ਲਾਜ਼ਮੀ ਵੇਰਵੇ" ਸ਼ਾਮਲ ਨਹੀਂ ਹਨ, ਜਿਸ ਵਿੱਚ ਵੋਟਰ ਦਾ ਨਾਂਅ , ਐਪਕ ਨੰਬਰ, ਰਿਸ਼ਤੇਦਾਰ ਦਾ ਨਾਂਅ , ਵਿਧਾਨ ਸਭਾ ਹਲਕੇ ਦਾ ਨਾਂਅ ਅਤੇ ਨੰਬਰ, ਭਾਗ ਨੰਬਰ ਅਤੇ ਵੋਟਰ ਸੂਚੀ ਵਿਚ ਸੀਰੀਅਲ ਨੰਬਰ ਸ਼ਾਮਿਲ ਹਨ।ਇਨ੍ਹਾਂ ਪਛਾਣ ਵੇਰਵਿਆਂ ਦੀ ਅਣਹੋਂਦ ਬੀ. ਐਲ. ਓ. ਐਪਲੀਕੇਸ਼ਨ ਨੂੰ ਜਮ੍ਹਾਂ ਕੀਤੇ ਗਏ ਗਣਨਾ ਫਾਰਮ ਅਤੇ ਮੌਜੂਦਾ ਵੋਟਰ ਸੂਚੀ ਡੇਟਾਬੇਸ ਵਿਚਕਾਰ ਇਕ ਆਟੋਮੈਟਿਕ ਲਿੰਕੇਜ ਵਜੋਂ ਸਥਾਪਤ ਹੋਣ ਤੋਂ ਅਯੋਗ ਕਰ ਦਿੰਦੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ