JALANDHAR WEATHER

ਲੁਧਿਆਣਾ ਵਿਚ ਨੌਜਵਾਨ ਦਾ ਕਤਲ, ਸਰੀਰ ਦੇ ਕੀਤੇ ਕਈ ਟੁਕੜੇ

ਲੁਧਿਆਣਾ, 8 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਜਲੰਧਰ ਬਾਈਪਾਸ ਸਥਿਤ ਇਕ ਸਕੂਲ ਨੇੜੇ ਪੁਲਿਸ ਨੇ ਅੱਜ ਇਕ ਨੌਜਵਾਨ ਦੀ ਕਤਲ ਕੀਤੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਸ਼ਨਾਖਤ ਦਵਿੰਦਰ ਵਜੋਂ ਕੀਤੀ ਗਈ ਹੈ। ਉਸਦੀ ਉਮਰ 30 ਸਾਲ ਦੇ ਕਰੀਬ ਸੀ। ਦਵਿੰਦਰ ਅਜੇ ਦੋ ਦਿਨ ਪਹਿਲਾਂ ਹੀ ਮੁੰਬਈ ਤੋਂ ਆਇਆ ਸੀ ਅਤੇ ਕੁਝ ਦੇਰ ਘਰ ਰੁਕਣ ਤੋਂ ਬਾਅਦ ਆਪਣੇ ਦੋਸਤ ਨੂੰ ਮਿਲਣ ਦਾ ਕਹਿ ਕੇ ਘਰੋਂ ਚਲਾ ਗਿਆ ਪਰ ਵਾਪਸ ਨਹੀਂ ਆਇਆ। ਅੱਜ ਸਵੇਰੇ ਕੁਝ ਲੋਕਾਂ ਨੇ ਉਸ ਦੀ ਲਾਸ਼ ਪਈ ਦੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੇ ਸਰੀਰ ਦੇ ਟੁਕੜੇ ਕੀਤੇ ਹੋਏ ਸਨ। ਅੱਧੇ ਟੁਕੜੇ ਡਰਮ ਵਿਚ ਸਨ ਜਦ ਕਿ ਅੱਧੇ ਟੁਕੜੇ ਸੜਕ ’ਤੇ ਹੀ ਪਏ ਸਨ। ਉਸਦਾ ਸਰੀਰ ਵੀ ਅੱਧਾ ਸੜਿਆ ਹੋਇਆ ਸੀ। ਪੁਲਿਸ ਵਲੋਂ ਹਾਲ ਦੀ ਘੜੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਦੋਸਤ ’ਤੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ