ਈ.ਡੀ. ਦੇ ਛਾਪੇ ਵਿਰੁੱਧ ਦਿੱਲੀ ਵਿਚ ਟੀ.ਐਮ.ਸੀ. ਦਾ ਵਿਰੋਧ ਪ੍ਰਦਰਸ਼ਨ
ਨਵੀਂ ਦਿੱਲੀ, 9 ਜਨਵਰੀ- ਪੱਛਮੀ ਬੰਗਾਲ ਵਿਚ ਟੀ.ਐਮ.ਸੀ. ਦੇ ਆਈ.ਟੀ. ਸੈੱਲ ਮੁਖੀ ਦੇ ਅਹਾਤੇ 'ਤੇ ਈ.ਡੀ. ਦੀ ਛਾਪੇਮਾਰੀ ਦੇ ਵਿਰੋਧ ਵਿਚ ਟੀ.ਐਮ.ਸੀ. ਦਿੱਲੀ ਤੋਂ ਕੋਲਕਾਤਾ ਤੱਕ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਸ਼ੁੱਕਰਵਾਰ ਸਵੇਰੇ ਦਿੱਲੀ ਵਿਚ ਗ੍ਰਹਿ ਮੰਤਰਾਲੇ ਦੇ ਬਾਹਰ ਪਾਰਟੀ ਦੇ 8 ਸੰਸਦ ਮੈਂਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਡੇਰੇਕ ਓ'ਬ੍ਰਾਇਨ, ਮਹੂਆ ਮੋਇਤਰਾ, ਕੀਰਤੀ ਆਜ਼ਾਦ ਨਾਅਰੇ ਲਗਾਉਂਦੇ ਹੋਏ ਦਿਖਾਈ ਦਿੱਤੇ।
ਸੰਸਦ ਮੈਂਬਰਾਂ ਨੇ ਨਾਅਰੇ ਲਗਾਏ, "ਬੰਗਾਲ ਮੋਦੀ-ਸ਼ਾਹ ਦੀਆਂ ਗੰਦੀਆਂ ਚਾਲਾਂ ਕੰਮ ਨਹੀਂ ਕਰਨਗੀਆਂ।" ਦਿੱਲੀ ਪੁਲਿਸ ਨੇ ਸੰਸਦ ਮੈਂਬਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਧੱਕਾ-ਮੁੱਕੀ ਹੋਈ ਤੇ ਕੁਝ ਸੰਸਦ ਮੈਂਬਰ ਡਿੱਗ ਵੀ ਪਏ। ਪੁਲਿਸ ਨੇ ਸੰਸਦ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ। ਮਹੂਆ ਨੇ ਕਿਹਾ ਕਿ ਦੇਖੋ ਚੁਣੇ ਹੋਏ ਸੰਸਦ ਮੈਂਬਰਾਂ ਨਾਲ ਕਿਵੇਂ ਵਿਵਹਾਰ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਦੇ ਵਿਰੋਧ ਵਿਚ ਦੁਪਹਿਰ 2 ਵਜੇ ਕੋਲਕਾਤਾ ਵਿਚ ਮਾਰਚ ਕੱਢਣਗੇ।
;
;
;
;
;
;
;