JALANDHAR WEATHER

ਸਿਆਸੀ ਰੰਜਿਸ਼ ਨੂੰ ਲੈ ਕੇ ਪਰਾਲੀ ਨੂੰ ਅੱਗ ਲਗਾ ਕੇ ਹਜ਼ਾਰਾਂ ਦਾ ਨੁਕਸਾਨ ਕਰਨ ਦੇ ਲਗਾਏ ਦੋਸ਼

ਚੋਗਾਵਾਂ,(ਅੰਮ੍ਰਿਤਸਰ), 2 ਜਨਵਰੀ (ਗੁਰਵਿੰਦਰ ਸਿੰਘ ਕਲਸੀ)- ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਠੱਠਾ ਵਿਖੇ ਸਿਆਸੀ ਰੰਜਿਸ਼ ਨੂੰ ਲੈ ਕੇ ਪਰਾਲੀ ਨੂੰ ਅੱਗ ਲਗਾ ਕੇ ਹਜ਼ਾਰਾਂ ਰੁਪਏ ਦਾ ਨੁਕਸਾਨ ਕਰਨ ਦੀ ਖ਼ਬਰ ਹੈ। ਇਸ ਸੰਬੰਧੀ ਦੋਸ਼ ਲਗਾਉਂਦਿਆਂ ਪਿੰਡ ਠੱਠਾ ਦੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪਰਾਲੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਨੇ ਦੋ ਕਿੱਲੇ ਦੀ ਪਰਾਲੀ ਖਰੀਦੀ ਹੋਈ ਸੀ। ਪਰਾਲੀ ਟਰਾਲੀ ਉੱਪਰ ਰੱਖ ਕੇ ਬਾਹਰ ਸੜਕ ’ਤੇ ਖੜੀ ਕਰ ਦਿੱਤੀ। ਉੱਥੇ ਹੋਰ ਵੀ ਟਰਾਲੀਆਂ ਉੱਪਰ ਲੋਕਾਂ ਦੀ ਪਰਾਲੀ ਰੱਖੀ ਹੋਈ ਸੀ ਪਰ ਵਿਰੋਧੀ ਧਿਰ ਨੇ ਵੋਟਾਂ ਦੀ ਰੰਜਿਸ਼ ਨੂੰ ਲੈ ਕੇ ਸਾਡੀ ਟਰਾਲੀ ਉੱਪਰ ਲੱਦੀ ਪਰਾਲੀ ਨੂੰ ਅੱਗ ਲਗਾ ਦਿੱਤੀ। ਵੇਖਦਿਆਂ ਹੀ ਵੇਖਦਿਆਂ ਟਰਾਲੀ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਰਹੀਆਂ ਸਨ। ਪਿੰਡ ਦੇ ਲੋਕਾਂ ਨੇ ਵੱਡੀ ਮੁਸ਼ੱਕਤ ਕਰਕੇ ਅੱਗ ’ਤੇ ਕਾਬੂ ਪਾਇਆ।


ਇਸ ਮੌਕੇ ਪਿੰਡ ਦੇ ਸਰਪੰਚ ਜੀਤ ਜੌਹਲ ਨੇ ਕਿਹਾ ਕਿ ਉਕਤ ਗਰੀਬ ਪਰਿਵਾਰ ਨੂੰ ਫੋਨ ਉੱਪਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਜਿਸ ਕਰਕੇ ਇਹ ਘਟਨਾ ਵਾਪਰੀ ਹੈ ਤੇ ਗਰੀਬ ਪਰਿਵਾਰ ਦਾ ਬਹੁਤ ਨੁਕਸਾਨ ਹੋਇਆ ਹੈ। ਪਿੰਡ ਦੇ ਇਕ ਹੋਰ ਵਿਅਕਤੀ ਕਾਲੂ ਦੀ ਖੇਤਾਂ ਦੇ ਬਾਹਰ ਰੱਖੀ ਦੋ ਏਕੜ ਕਿੱਲੇ ਪਰਾਲੀ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ। ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਪੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਦਿੰਦੇ ਹੋਏ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ