ਪਿੰਡ ਸਭਰਾ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਨੌਜਵਾਨ ਦੀ ਹੱਤਿਆ
ਪੱਟੀ , 30 ਦਸੰਬਰ (ਅਵਤਾਰ ਸਿੰਘ ਖਹਿਰਾ ,ਕੁਲਵਿੰਦਰ ਪਾਲ ਸਿੰਘ ਕਾਲੇਕੇ )- ਸ਼ਹਿਰ ਪੱਟੀ ਦੇ ਨਜ਼ਦੀਕ ਪਿੰਡ ਸਭਰਾ ਦੇਰ ਸ਼ਾਮ 3 ਅਣਪਛਾਤੇ ਨੌਜਵਾਨਾਂ ਵਲੋਂ ਹਰਪ੍ਰੀਤ ਸਿੰਘ (30)ਪੁੱਤਰ ਵਿਰਸਾ ਸਿੰਘ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਪੁੱਤਰ ਵਿਰਸਾ ਸਿੰਘ ਜਦ ਆਪਣੇ ਪਿੰਡ ਸਭਰਾ ਤੋਂ ਸੋਨੂੰ ਸਭਰਾ ਦੀਆਂ ਬਹਿਕਾਂ ਨੂੰ ਜਾ ਰਿਹਾ ਸੀ ਤਾਂ ਰਸਤੇ 'ਚ ਖੜ੍ਹੇ 3 ਨੌਜਵਾਨਾਂ ਨੂੰ ਜਦ ਹਰਪ੍ਰੀਤ ਸਿੰਘ ਨੇ ਉੱਥੇ ਖੜ੍ਹਨ ਲਈ ਕਿਹਾ ਤਾਂ ਉਨ੍ਹਾਂ ਵਿਚ ਤਕਰਾਰ ਸ਼ੁਰੂ ਹੋ ਗਿਆ। ਜਿਸ 'ਤੇ ਲਾਗੇ ਦੀਆਂ ਬਹਿਕਾ ਦੇ ਵਸਨੀਕਾਂ ਨੇ ਜਦੋਂ ਰੌਲਾ ਸੁਣਿਆ ਤਾਂ ਉਹ ਮੌਕੇ 'ਤੇ ਪਹੁੰਚਣ ਲੱਗੇ ਤਾਂ ਉਨ੍ਹਾਂ ਅਣਪਛਾਤਿਆਂ ਵਿਚੋਂ ਇਕ ਨੂੰ ਹਰਪ੍ਰੀਤ ਸਿੰਘ ਨੇ ਫੜ੍ਹ ਲਿਆ। ਇਸ ਮੌਕੇ 'ਤੇ ਉਸ ਦੇ ਦੂਜੇ 2 ਸਾਥੀਆਂ ਨੇ ਹਰਪ੍ਰੀਤ ਸਿੰਘ ਦੇ ਸਿੱਧੀ ਗੋਲੀ ਮਾਰੀ ਜੋ ਉਸ ਦੇ ਦਿਲ ਦੇ ਨਜ਼ਦੀਕ ਲੱਗੀ ਤੇ ਇਹ ਤਿੰਨੇ ਗੋਲੀਆਂ ਚਲਾਉਦੇ ਮੌਕੇ ਤੋਂ ਫਰਾਰ ਹੋ ਗਏ।
ਹਰਪ੍ਰੀਤ ਸਿੰਘ ਨੂੰ ਤੁਰੰਤ ਤਰਨ ਤਰਨ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਹਰਪ੍ਰੀਤ ਸਿੰਘ ਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਸੀ ਤੇ ਉਸ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ।ਪੁਲਿਸ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰ ਰਹੀ ਹੈ ।
;
;
;
;
;
;
;
;