JALANDHAR WEATHER

ਅਸੀਂ ਨਹੀਂ ਬਦਲਣ ਦਿਆਂਗੇ ਮਨਰੇਗਾ ਯੋਜਨਾ- ਅਮਨ ਅਰੋੜਾ

ਚੰਡੀਗੜ੍ਹ ,30 ਦਸੰਬਰ -ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿਚ ਮਨਰੇਗਾ ਅਧੀਨ 30 ਲੱਖ ਲੋਕ ਕੰਮ ਕਰ ਰਹੇ ਹਨ। ਹਾਲਾਂਕਿ ਭਾਜਪਾ ਉਦਯੋਗਪਤੀਆਂ ਦੀ ਸਰਕਾਰ ਹੈ, ਜੋ ਗਰੀਬਾਂ ਦੀ ਰੋਜ਼ੀ-ਰੋਟੀ ਖੋਹਣ ਜਾ ਰਹੀ ਹੈ। ਅਸੀਂ ਅੱਜ ਵਿਧਾਨ ਸਭਾ ਸੈਸ਼ਨ ਵਿਚ 10 ਲੱਖ ਮਜ਼ਦੂਰਾਂ ਦੇ ਪੱਤਰ ਪੇਸ਼ ਕਰਾਂਗੇ। ਅਸੀਂ ਕੇਂਦਰ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਇਸ ਯੋਜਨਾ ਨੂੰ ਕਦੇ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਅਮਨ ਅਰੋੜਾ ਨੇ ਕਿਹਾ ਕਿ ਇਹ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਸਫਲ ਸੀ। ਇਸ ਨੂੰ ਬਦਲਣ ਦੀ ਲੋੜ ਕਿਉਂ ਹੈ?

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ