JALANDHAR WEATHER

ਬਠਿੰਡਾ 'ਚ ਵਿਆਹੁਤਾ ਲੜਕੀ ਦਾ ਕਤਲ, ਪੁਲਿਸ ਜਾਂਚ 'ਚ ਜੁਟੀ

ਬਠਿੰਡਾ, 28 ਦਸੰਬਰ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ 'ਚ ਇਕ ਵਿਆਹੁਤਾ ਲੜਕੀ ਦਾ ਕਤਲ ਹੋ ਗਿਆ , ਕਤਲ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਪੁਲਿਸ ਦੀਆਂ ਟੀਮਾਂ ਜਾਂਚ ਵਿਚ ਜੁਟ ਗਈਆਂ ਹਨ। ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਹਿਚਾਣ ਰਿਤਿਕਾ (25) ਵਾਸੀ ਅਰਜਨ ਨਗਰ ਬਠਿੰਡਾ ਵਜੋਂ ਹੋਈ, ਜੋ ਕਿਸੇ ਸ਼ੋਰੂਮ 'ਤੇ ਕੰਮ ਕਰਦੀ ਸੀ। ਉਸ ਦੀ ਲਾਸ਼ ਠੰਢੀ ਸੜਕ ਨੇੜਿਉਂ ਬਰਾਮਦ ਹੋਈ ਹੈ। ਉਸ ਦਾ ਤੇਜਧਾਰ ਹਥਿਆਰਾਂ ਨਾਲ ਗਲ ਕੱਟ ਕੇ ਕਤਲ ਕੀਤਾ ਗਿਆ। ਪੁਲਿਸ ਦੀਆਂ ਗਠਿਤ ਟੀਮਾਂ ਕਤਲ ਦੇ ਮਾਮਲੇ ਨੂੰ ਹੱਲ ਕਰਨ ਲਈ ਹਰ ਪਹਿਲੂ ਤੋਂ ਜਾਂਚ ਕਰ ਰਹੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ