JALANDHAR WEATHER

ਅੱਜ ਤੋਂ ਰੇਲ ਸਫ਼ਰ ਹੋਇਆ ਮਹਿੰਗਾ, ਮੰਤਰਾਲੇ ਨੇ ਵਧਾਇਆ ਕਿਰਾਇਆ

ਨਵੀਂ ਦਿੱਲੀ, 26 ਦਸੰਬਰ- ਰੇਲਵੇ ਮੰਤਰਾਲੇ ਨੇ ਅੱਜ ਤੋਂ ਰੇਲ ਟਿਕਟਾਂ ਦੇ ਕਿਰਾਏ ਵਿਚ ਵਾਧੇ ਸੰਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਅੱਜ ਤੋਂ ਰੇਲ ਯਾਤਰਾ ਥੋੜ੍ਹੀ ਮਹਿੰਗੀ ਹੋ ਜਾਵੇਗੀ। 215 ਕਿਲੋਮੀਟਰ ਤੱਕ ਦੂਜੇ ਦਰਜੇ ਦੇ ਆਮ ਰੇਲ ਕਿਰਾਏ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਇਸ ਕਿਰਾਏ ਵਾਧੇ ਦੇ ਤਹਿਤ 215 ਕਿਲੋਮੀਟਰ ਤੋਂ ਵੱਧ ਯਾਤਰਾਵਾਂ ਲਈ ਆਮ ਸ਼੍ਰੇਣੀ ਦੇ ਕਿਰਾਏ ਵਿਚ 1 ਪੈਸਾ ਪ੍ਰਤੀ ਕਿਲੋਮੀਟਰ ਅਤੇ ਮੇਲ/ਐਕਸਪ੍ਰੈਸ ਟ੍ਰੇਨਾਂ ਦੇ ਗੈਰ-ਏਸੀ ਕਲਾਸਾਂ ਅਤੇ ਸਾਰੀਆਂ ਟ੍ਰੇਨਾਂ ਦੇ ਏ.ਸੀ. ਕਲਾਸਾਂ ਲਈ 2 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ।

21 ਦਸੰਬਰ ਨੂੰ ਹੀ ਮੰਤਰਾਲੇ ਨੇ 26 ਦਸੰਬਰ ਤੋਂ ਪ੍ਰਭਾਵੀ ਯਾਤਰੀ ਕਿਰਾਏ ਵਧਾਉਣ ਦੇ ਫੈਸਲੇ ਦਾ ਐਲਾਨ ਕਰ ਦਿੱਤਾ ਸੀ। ਇਹ ਇਕ ਸਾਲ ਦੇ ਅੰਦਰ ਦੂਜੀ ਵਾਰ ਹੈ ਜਦੋਂ ਰੇਲਵੇ ਨੇ ਯਾਤਰੀ ਰੇਲ ਕਿਰਾਏ ਵਿਚ ਸੋਧ ਕੀਤੀ ਹੈ। ਪਿਛਲੀ ਵਾਰ ਕਿਰਾਏ ਵਿਚ ਵਾਧਾ ਜੁਲਾਈ ਵਿਚ ਲਾਗੂ ਕੀਤਾ ਗਿਆ ਸੀ। ਆਪਣੇ ਫੈਸਲੇ ਨੂੰ ਜਾਇਜ਼ ਠਹਿਰਾਉਂਦੇ ਹੋਏ ਮੰਤਰਾਲੇ ਨੇ ਕਿਹਾ ਕਿ ਕਿਰਾਏ ਨੂੰ ਤਰਕਸੰਗਤ ਬਣਾਉਣ ਦਾ ਉਦੇਸ਼ ਯਾਤਰੀਆਂ ਲਈ ਕਿਫਾਇਤੀ ਕਿਰਾਏ ਅਤੇ ਸੰਚਾਲਨ ਲਾਗਤਾਂ ਵਿਚਕਾਰ ਸੰਤੁਲਨ ਬਣਾਉਣਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ