ਮਮਦੋਟ ਬਲਾਕ ਆਪ ਨੇ 5 ਸੀਟਾਂ ਤੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ਤੇ ਕੀਤੀ ਜਿੱਤ ਦਰਜ
ਮਮਦੋਟ 17 ਦਸੰਬਰ ( ਰਾਜਿੰਦਰ ਸਿੰਘ ਹਾਂਡਾ)- ਬਲਾਕ ਮਮਦੋਟ ਵਿੱਚ ਦੁਪਿਹਰ ਦੇ ਖਾਣੇ ਤੱਕ 6 ਬਲਾਕ ਸੰਮਤੀ ਜੋਨਾਂ ਦੀ ਗਿਣਤੀ ਮੁਕੰਮਲ ਹੋ ਚੁੱਕੀ ਹੈ, ਹੁਣ ਤੱਕ ਆਏ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਨੇ 5 ਸੀਟਾਂ ਤੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਕ ਸੀਟ ਤੇ ਜਿੱਤ ਹਾਸਲ ਕਰ ਲਈ ਹੈ, ਜਦਕਿ ਕਾਂਗਰਸ ਅਤੇ ਭਾਜਪਾ ਦਾ ਅਜੇ ਤੱਕ ਖਾਤਾ ਨਹੀਂ ਖੁੱਲ੍ਹਿਆ । ਹੁਣ ਤਕ ਆਏ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੱਤਾਧਾਰੀ ਪਾਰਟੀ ਨੂੰ ਟੱਕਰ ਦਿੰਦੇ ਹੋਏ ਦੂਜੇ ਸਥਾਨ ਤੇ ਆ ਰਹੇ ਹਨ।
;
;
;
;
;
;
;
;