ਗੋਆ ਅਗਨੀਕਾਂਡ: ਥਾਈ ਪੁਲਿਸ ਲੂਥਰਾ ਭਰਾਵਾਂ ਨੂੰ ਲੈ ਦਿੱਲੀ ਲਈ ਰਵਾਨਾ
ਬੈਂਕਾਕ, 16 ਦਸੰਬਰ - ਗੋਆ ਨਾਈਟ ਕਲੱਬ ਬਿਰਚ ਬਾਏ ਰੋਮੀਓ ਲੇਨ ਅੱਗ ਮਾਮਲੇ ਦੇ ਮੁੱਖ ਦੋਸ਼ੀ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਦੀ ਦੇਸ਼ ਨਿਕਾਲਾ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਥਾਈ ਪੁਲਿਸ ਭਾਰਤੀ ਸੁਰੱਖਿਆ ਏਜੰਸੀਆਂ ਦੇ ਨਾਲ ਦੋਵਾਂ ਭਰਾਵਾਂ ਨੂੰ ਬੈਂਕਾਕ ਤੋਂ ਦਿੱਲੀ ਲੈ ਗਈ ਹੈ। ਲੂਥਰਾ ਭਰਾ ਅੱਜ ਦੁਪਹਿਰ ਤੱਕ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨਗੇ, ਜਿਥੇ ਗੋਆ ਪੁਲਿਸ ਦੀ ਇਕ ਟੀਮ ਉਨ੍ਹਾਂ ਨੂੰ ਹਿਰਾਸਤ ਵਿਚ ਲਵੇਗੀ ਅਤੇ ਫਿਰ ਟ੍ਰਾਂਜ਼ਿਟ ਰਿਮਾਂਡ ਲਈ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
6 ਦਸੰਬਰ ਨੂੰ ਗੋਆ ਦੇ ਬਿਰਚ ਨਾਈਟ ਕਲੱਬ ਵਿਚ ਅੱਗ ਲੱਗਣ ਨਾਲ 25 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਲੂਥਰਾ ਭਰਾ ਭਾਰਤ ਤੋਂ ਭੱਜ ਗਏ ਅਤੇ ਥਾਈਲੈਂਡ ਚਲੇ ਗਏ ਸਨ। ਥਾਈ ਪੁਲਿਸ ਨੇ ਉਨ੍ਹਾਂ ਨੂੰ 11 ਦਸੰਬਰ ਨੂੰ ਫੁਕੇਟ ਵਿਚ ਹਿਰਾਸਤ ਵਿਚ ਲਿਆ। ਉਨ੍ਹਾਂ 'ਤੇ ਗੈਰ-ਇਰਾਦਤਨ ਹੱਤਿਆ ਅਤੇ ਲਾਪਰਵਾਹੀ ਦਾ ਦੋਸ਼ ਲਗਾਇਆ ਗਿਆ ਹੈ।
;
;
;
;
;
;
;
;