ਸੁਖਬੀਰ ਸਿੰਘ ਬਾਦਲ ਭਲਕੇ ਹਲਕਾ ਗੁਰੂ ਹਰ ਸਹਾਏ 'ਚ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਕਰਨਗੇ ਚੋਣ ਜਲਸਿਆਂ ਨੂੰ ਸੰਬੋਧਨ
ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 11 ਦਸੰਬਰ (ਹਰਚਰਨ ਸਿੰਘ ਸੰਧੂ )-14 ਦਸੰਬਰ ਨੂੰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਪਾਰਟੀਆਂ ਦੇ ਆਗੂ ਆਪੋ-ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਚ ਜੁਟੇ ਹੋਏ ਹਨ। ਉਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਲਕੇ ਹਲਕਾ ਗੁਰੂ ਹਰ ਸਹਾਏ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ 'ਚ ਵਿਸ਼ਾਲ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਸੁਖਬੀਰ ਸਿੰਘ ਬਾਦਲ ਪਿੰਡ ਝਾੜੀ ਵਾਲਾ ਵਿਖੇ ਸਵੇਰੇ 9:30 ਵਜੇ ਅਤੇ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਅਕਾਲੀ ਉਮੀਦਵਾਰ ਦੇ ਪਿੰਡ ਬੋਘੀ ਵਾਲਾ ਵਿਖੇ 10.30 ਵਜੇ ਪਹੁੰਚਣਗੇ ।ਸੁਖਬੀਰ ਸਿੰਘ ਬਾਦਲ ਦੇ ਆਉਂਣ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਗੁਰੂ ਹਰ ਸਹਾਏ ਹਲਕੇ ਦੇ ਬਲਾਕ ਸੰਮਤੀ ਦੇ 17 ਜ਼ੋਨਾਂ 'ਚ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 5 ਜ਼ੋਨਾਂ ਅੰਦਰ ਸ਼੍ਰੋਮਣੀ ਅਕਾਲੀ ਦਲ,ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ 'ਚ ਤਿਕੋਣੇ ਮੁਕਾਬਲੇ ਹੋ ਰਹੇ ਹਨ । ਜਦ ਕਿ ਭਾਜਪਾ ਵੀ ਆਪਣੀ ਪਕੜ ਬਣਾਉਣ ਲਈ ਚੋਣ ਮੁਹਿੰਮ 'ਚ ਜੁਟੀ ਹੋਈ ਹੈ।
;
;
;
;
;
;
;