JALANDHAR WEATHER

ਫ਼ਿਲਮ ਦੀ ਸ਼ੂਟਿੰਗ ਲਈ ਮਲੇਰਕੋਟਲਾ ਪਹੁੰਚੇ ਦਿਲਜੀਤ ਦੁਸਾਂਝ

ਮਲੇਰਕੋਟਲਾ (ਸੰਗਰੂਰ), 10 ਦਸੰਬਰ (ਮੁਹੰਮਦ ਹਨੀਫ਼ ਥਿੰਦ) - ਬਾਲੀਵੁੱਡ ਦੇ ਪ੍ਰਸਿੱਧ ਡਾਇਰੈਕਟਰ ਅਤੇ ਪ੍ਰੋਡਿਊਸਰ ਇਮਤਿਆਜ਼ ਅਲੀ ਖ਼ਾਨ ਦੀ ਨਿਰਦੇਸ਼ਨਾ ਹੇਠ ਪੰਜਾਬੀ ਸਿਨੇਮਾ ਅਤੇ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਦਿਲਜੀਤ ਦੁਸਾਂਝ ਦੀ ਨਵੀਂ ਬਣਾਈ ਜਾ ਰਹੀ ਫ਼ਿਲਮ "ਦੀ ਰਿਟਰਨ" ਦੀ ਸ਼ੂਟਿੰਗ ਲਈ ਪੰਜਾਬ ਦੇ ਇਤਿਹਾਸਕ ਅਤੇ ਹਾਅ ਦੀ ਨਾਅਰਾ ਦੀ ਪ੍ਰਸਿੱਧ ਮਲੇਰਕੋਟਲਾ ਧਰਤੀ ਵਿਖੇ ਪਹੁੰਚੇ ਹੋਏ ਹਨ।
ਫ਼ਿਲਮ ਦੀ ਟੀਮ ਵਲੋਂ ਸ਼ਹਿਰ ਦੇ ਕਈ ਸਥਾਨਾਂ 'ਤੇ ਦ੍ਰਿਸ਼ ਫਿਲਮਾਏ ਗਏ ਹਨ। ਫ਼ਿਲਮ ਯੂਨਿਟ ਵਲੋਂ ਮੁਬਾਰਕ ਮੰਜ਼ਿਲ (ਰਾਜੇ ਦਾ ਬਾਗ਼), ਪੁਰਾਣੀ ਘਾਹ ਮੰਡੀ, ਮੋਤੀ ਬਾਜ਼ਾਰ, 786 ਚੌਂਕ ਮਲੇਰ, ਨਵਾਬ ਸ਼ੇਰ ਮੁਹੰਮਦ ਖ਼ਾਨ ਦਾ ਕਿਲ੍ਹਾ ਆਦਿ ਥਾਵਾਂ ਤੇ ਬਾਹਰੀ ਦ੍ਰਿਸ਼ ਫ਼ਿਲਮਾਏ ਗਏ ਸਨ। ਦਿਲਜੀਤ ਦੁਸਾਂਝ ਦੀ ਇਕ ਝਲਕ ਦੇਖਣ ਲਈ ਉਸਦੇ ਚਹੇਤੇ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਇਲਾਕੇ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ, ਜਿਸ ਨਾਲ ਬਾਜ਼ਾਰਾਂ ਅੰਦਰ ਆਵਾਜਾਈ ਵੀ ਵਧੀ ਰਹੀ। ਦਿਲਜੀਤ ਦੁਸਾਂਝ ਦੇ ਚਹੇਤੇ ਦੂਰੋਂ ਹੀ ਸ਼ੂਟਿੰਗ ਦੀ ਪ੍ਰਕਿਰਿਆ ਦੇਖਦੇ ਰਹੇ ਅਤੇ ਕਈਆਂ ਨੇ ਇਸ ਦੌਰਾਨ ਤਸਵੀਰਾਂ ਵੀ ਬਣਾਈਆਂ ਅਤੇ ਕਈਆਂ ਨੇ ਫ਼ਿਲਮ ਦੀ ਸ਼ੂਟਿੰਗ ਦੇ ਦ੍ਰਿਸ਼ਾਂ ਨੂੰ ਦੂਰ ਤੋਂ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਵੀ ਕੀਤਾ । ਫ਼ਿਲਮ ਦੀ ਯੂਨਿਟ ਟੀਮ ਨੇ ਦ੍ਰਿਸ਼ਾਂ ਦੀ ਲੋੜ ਮੁਤਾਬਿਕ ਬਾਜ਼ਾਰਾਂ ਦੇ ਕੁਝ ਹਿੱਸਿਆਂ 'ਚ ਤਕਨੀਕੀ ਕੰਮ ਕੀਤੇ ਹੋਏ ਸਨ। ਦਿਲਜੀਤ ਦੁਸਾਂਝ ਦੇ ਮਲੇਰਕੋਟਲਾ ਆਉਣ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ 'ਚ ਦਿਨ ਭਰ ਖ਼ੂਬ ਚਰਚਾ ਬਣੀ ਰਹੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ