JALANDHAR WEATHER

ਬੀਬਾ ਗੁਰਮਨ ਕੌਰ ਲੌਂਗੋਵਾਲ ਦਾ ਅੰਗੀਠਾ ਸੰਭਾਲਿਆ

ਲੌਂਗੋਵਾਲ, 26 ਅਗਸਤ (ਵਿਨੋਦ, ਸ. ਖੰਨਾ)-ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਸਪੁੱਤਰੀ ਬੀਬਾ ਗੁਰਮਨ ਕੌਰ ਦਾ ਅੰਗੀਠਾ ਅੱਜ ਲੌਂਗੋਵਾਲ ਦੇ ਰਾਮਬਾਗ਼ ਸ਼ਮਸ਼ਾਨਘਾਟ ਵਿਖੇ ਧਾਰਮਿਕ ਰਹੁ ਰਹੁ ਅਨੁਸਾਰ ਸੰਭਾਲ ਦਿੱਤਾ ਗਿਆ। ਇਸ ਮੌਕੇ ਭਾਈ ਬਲਵਿੰਦਰ ਸਿੰਘ ਕਥਾਵਾਚਕ ਨੇ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕੀਤੀ। ਜਾਣਕਾਰੀ ਅਨੁਸਾਰ ਬੀਬਾ ਜੀ ਦੀਆਂ ਅਸਥੀਆਂ ਮੌਸਮ ਖਰਾਬ ਹੋਣ ਕਾਰਨ ਅਜੇ ਗੁਰਦੁਆਰਾ ਕੈਂਬੋਵਾਲ ਸਾਹਿਬ ਦੇ ਅੰਗੀਠਾ ਸਾਹਿਬ ਵਿਖੇ ਰੱਖ ਦਿੱਤੀਆ ਗਈਆਂ ਹਨ।

ਇਸ ਦੌਰਾਨ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ, ਪਾਰਟੀ ਵਰਕਰਾਂ ਅਤੇ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਲੌਂਗੋਵਾਲ ਨਿਵਾਸ ਉਤੇ ਪੁੱਜ ਕੇ ਦੁੱਖ ਸਾਂਝਾ ਕੀਤਾ ਜਿਨ੍ਹਾਂ ਵਿਚ ਬਾਬਾ ਹਰਬੰਸ ਸਿੰਘ ਜੈਨਪੁਰ, ਹਰਵਿੰਦਰਪਾਲ ਸਿੰਘ ਚੰਦੂਮਾਜਰਾ, ਕੌਂਸਲਰ ਗੁਰਮੀਤ ਸਿੰਘ ਲੱਲੀ ਸੂਬਾ ਡੈਲੀਗੇਟ, ਬਲਦੇਵ ਸਿੰਘ ਚੂੰਘਾਂ ਮੈਂਬਰ ਸ਼੍ਰੋਮਣੀ ਕਮੇਟੀ, ਸੁਖਵਿੰਦਰ ਸਿੰਘ ਚਹਿਲ ਸਰਕਲ ਪ੍ਰਧਾਨ, ਮਹੰਤ ਮੱਘਰ ਦਾਸ ਖੁੱਡੀ, ਬਾਬਾ ਜਗਦੀਸ਼ ਗਿਰ ਛਾਹੜ, ਚੇਅਰਮੈਨ ਜੀਤ ਸਿੰਘ ਸਿੱਧੂ, ਅਮਰਜੀਤ ਸਿੰਘ ਗਿੱਲ, ਬਲਵੰਤ ਸਿੰਘ ਦੁੱਲਟ, ਚੇਅਰਮੈਨ ਅਮਰਜੀਤ ਸਿੰਘ ਬਡਰੁੱਖਾਂ, ਸਤਨਾਮ ਸਿੰਘ ਰੱਤੋ ਕੇ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਜਸਵੀਰ ਸਿੰਘ ਲੌਂਗੋਵਾਲ, ਡਾ. ਮਾਲਵਿੰਦਰ ਸਿੰਘ ਮਾਲੀ, ਭਾਈ ਮਹਿੰਦਰ ਸਿੰਘ ਦੁੱਲਟ, ਡਾ. ਰੂਪ ਸਿੰਘ ਸ਼ੇਰੋ, ਕੇਵਲ ਸਿੰਘ ਸ਼ੇਰੋ, ਲੈਕ. ਮਲਕੀਤ ਸਿੰਘ ਗਾਂਧੀ, ਸਰਪੰਚ ਸੁਖਦੇਵ ਸਿੰਘ ਅਮਰੂ ਕੋਟੜਾ, ਅਵਤਾਰ ਸਿੰਘ ਦੁਲਟ, ਬਾਬਾ ਕੁਲਵੰਤ ਸਿੰਘ ਕੰਤੀ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ