ਭਾਰਤ ਇੰਗਲੈਂਡ ਪਹਿਲਾ ਟੈਸਟ : ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਪਹਿਲੀ ਪਾਰੀ 'ਚ 209/3

ਲੀਡਸ, 20 ਜੂਨ - ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲੇ ਟੈਸਟ ਮੈਚ ਦੇ ਦੂਸਰੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਦੇ ਆਪਣੀ ਪਹਿਲੀ ਪਾਰੀ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ ਬਣਾ ਲਈਆਂ ਸਨ ਤੇ ਉਹ ਅਜੇ ਵੀ ਭਾਰਤ ਤੋਂ 262 ਦੌੜਾਂ ਪਿੱਛੇ ਹੈ। ਦਿਨ ਦਾ ਖੇਡ ਖ਼ਤਮ ਹੋਣ ਤੱਕ ਓਲੀ ਪੋਪ 100 ਅਤੇ ਹੈਰੀ ਬਰੁੱਕ ਬਿਨਾਂ ਕੋਈ ਦੌੜ ਬਣਾਏ ਕਰੀਜ਼ 'ਤੇ ਡਟੇ ਹੋਏ ਸਨ।