JALANDHAR WEATHER

ਲੜਕੀ ਲੜਕੇ ਨੇ ਸਾਬਕਾ ਫ਼ੌਜੀ ਤੋਂ 15 ਲੱਖ ਲੁੱਟੇ

ਕੋਟਫੱਤਾ, 20 ਜੂਨ (ਰਣਜੀਤ ਸਿੰਘ ਬੁੱਟਰ) - ਥਾਣਾ ਕੋਟਫੱਤਾ ਅਧੀਨ ਪੈਂਦੇ ਪਿੰਡ ਗਹਿਰੀ ਬਾਰਾ ਸਿੰਘ ਕੋਲੋਂ ਇਕ ਲੜਕੇ ਤੇ ਲੜਕੀ ਵਲੋਂ ਸਾਬਕਾ ਫ਼ੌਜੀ ਤੋਂ 15 ਲੱਖ ਰੁਪਏ ਉਦੋਂ ਖੋਹ ਜਦੋਂ ਬਠਿੰਡਾ ਤੋਂ ਬੈਂਕ ਤੋਂ ਪੈਸੇ ਲੈ ਕੇ ਵਾਪਸ ਆਪਣੇ ਪਿੰਡ ਕੋਟਲੀ ਖੁਰਦ ਜਾ ਰਿਹਾ ਸੀ। ਥਾਣਾ ਕੋਟਫੱਤਾ ਮੁਖੀ ਜਸਵਿੰਦਰ ਕੌਰ ਨੇ ਦੱਸਿਆ ਕਿ ਮੌੜ ਥਾਣੇ ਅਧੀਨ ਪੈਂਦੇ ਪਿੰਡ ਕੋਟਲੀ ਖੁਰਦ ਦਾ ਫੌਜੀ ਅਵਤਾਰ ਸਿੰਘ ਪੁੱਤਰ ਗੁਰਦੀਪ ਸਿੰਘ ਜੋ 30 ਅਪ੍ਰੈਲ ਨੂੰ ਸੇਵਾ ਮੁਕਤ ਹੋਇਆ ਸੀ ਬਠਿੰਡੇ ਦੀ ਆਈ. ਡੀ. ਐਫ. ਸੀ. ਬੈਂਕ ਤੋਂ 15 ਲੱਖ ਰੁਪਏ ਕਢਵਾ ਕੇ ਆਪਣੇ ਪਿੰਡ ਕੋਟਲੀ ਖੁਰਦ ਜਾ ਰਿਹਾ ਸੀ ਕਿ ਬਠਿੰਡਾ ਮਾਨਸਾ ਰੋਡ ਤੇ ਕੋਟਸ਼ਮੀਰ ਕੋਲ ਸਕੂਲ ਨਜ਼ਦੀਕ ਇਕ ਲੜਕੇ ਤੇ ਲੜਕੀ ਵਲੋਂ ਲਿਫਟ ਮੰਗੀ ਗਈ। ਸੇਵਾ ਮੁਕਤ ਫੌਜੀ ਨੇ ਇਸ ਲੜਕੇ ਤੇ ਲੜਕੀ ਨੂੰ ਲਿਫਟ ਦੇ ਦਿੱਤੀ। ਜਿਨ੍ਹਾਂ ਨੇ ਗਹਿਰੀ ਬਾਰਾ ਸਿੰਘ ਨਜ਼ਦੀਕ ਉਸ ਕੋਲੋਂ 15 ਲੱਖ ਰੁਪਏ ਪਿਸਤੌਲ ਦੀ ਨੋਕ 'ਤੇ ਖੋਹ ਲਏ ਤੇ ਨਜ਼ਦੀਕ ਖੜੀ ਅਲਟੋ ਗੱਡੀ 'ਤੇ ਆਪਣੇ ਸਾਥੀ ਨਾਲ ਸਵਾਰ ਹੋ ਕੇ ਫ਼ਰਾਰ ਹੋ ਗਏ। ਮੁੱਦਈ ਨੇ ਦੱਸਿਆ ਕਿ ਉਸ ਨੂੰ ਕੋਈ ਜ਼ਹਿਰੀਲੀ ਵਸਤੂ ਸੁੰਘਾ ਦਿੱਤੀ ਗਈ ਜਿਸ ਕਰਕੇ ਉਹ ਏਮਜ਼ ਹਸਪਤਾਲ ਬਠਿੰਡਾ ਵਿਚ ਦਾਖ਼ਲ ਹੈ। ਪੁਲਿਸ ਮੁਤਾਬਿਕ ਮਾਮਲਾ ਸ਼ੱਕੀ ਲੱਗਦਾ ਹੈ ਜਿਸ ਕਰਕੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ