ਨਰਿੰਦਰ ਮੋਦੀ ਨੇ 18,600 ਕਰੋੜ ਰੁਪਏ ਤੋਂ ਵੱਧ ਦੇ 105 ਪ੍ਰੋਜੈਕਟ ਕੀਤੇ ਲਾਂਚ


ਭੁਵਨੇਸ਼ਵਰ, 20 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਦੇ ਆਪਣੇ ਦੌਰੇ ਦੌਰਾਨ 18,600 ਕਰੋੜ ਰੁਪਏ ਤੋਂ ਵੱਧ ਦੇ 105 ਵਿਕਾਸ ਪ੍ਰੋਜੈਕਟ ਲਾਂਚ ਕੀਤੇ ਤੇ ਓਡਿਸ਼ਾ ਵਿਜ਼ਨ ਦਸਤਾਵੇਜ਼ ਦਾ ਉਦਘਾਟਨ ਕੀਤਾ ਅਤੇ ਨਵੀਆਂ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾਈ।