JALANDHAR WEATHER

ਏ.ਟੀ.ਐਮ. ਲੁੱਟਣ ਵਾਲੇ 4 ਦੋਸ਼ੀ ਗ੍ਰਿਫ਼ਤਾਰ

ਮੁੰਬਈ, 17 ਜੂਨ-ਮੁੰਬਈ ਪੁਲਿਸ ਨੇ ਪੰਜਾਬ ਤੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਏ.ਟੀ.ਐਮ. ਲੁੱਟੇ ਸਨ। ਇਨ੍ਹਾਂ ਵਿਚ ਜਸਬੀਰ ਸਿੰਘ ਸੁਖਦੇਵ ਸਿੰਘ, ਲਖਵਿੰਦਰ ਸਿੰਘ ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਅਤੇ ਲਕਸ਼ਪਾਲ ਸਿੰਘ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਗਰੋਹ ਦੇ ਮੈਂਬਰਾਂ ਨੇ ਏ.ਟੀ.ਐਮ. ਤੋੜੇ ਅਤੇ ਨਸ਼ੇ ਦੀ ਲਤ ਅਤੇ ਆਲੀਸ਼ਾਨ ਜੀਵਨ ਲਈ ਨਕਦੀ ਚੋਰੀ ਕੀਤੀ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਮੁਲਜ਼ਮਾਂ ਨੇ ਉਪਨਗਰੀ ਕੁਰਲਾ (ਪੂਰਬੀ) ਦੇ ਨਹਿਰੂ ਨਗਰ ਖੇਤਰ ਵਿਚ ਅਭਯੁਦਿਆ ਸਹਿਕਾਰੀ ਬੈਂਕ ਦੇ ਇਕ ਏ.ਟੀ.ਐਮ. ਨੂੰ ਲੁੱਟਿਆ ਸੀ ਅਤੇ ਤਿੰਨ ਲੱਖ ਰੁਪਏ ਤੋਂ ਵੱਧ ਚੋਰੀ ਕੀਤੇ ਸਨ। ਉਨ੍ਹਾਂ ਕਿਹਾ ਕਿ ਨਹਿਰੂ ਨਗਰ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ, ਤਕਨੀਕੀ ਵਿਸ਼ਲੇਸ਼ਣ ਅਤੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਉਨ੍ਹਾਂ ਨੂੰ ਪੰਜਾਬ ਵਿਚੋਂ ਲੱਭ ਲਿਆ। ਉਨ੍ਹਾਂ ਦੇ ਕਬਜ਼ੇ ਤੋਂ ਇਕ ਸਕੋਡਾ ਕਾਰ, ਮੋਬਾਈਲ ਫੋਨ, ਨਕਲੀ ਚਾਬੀਆਂ, ਇਕ ਇੰਟਰਨੈੱਟ ਡੌਂਗਲ, ਸਿਮ ਕਾਰਡ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਬੰਦ ਕਰਨ ਲਈ ਟੂਲ ਬਰਾਮਦ ਕੀਤੇ ਹਨ। ਅਧਿਕਾਰੀ ਨੇ ਕਿਹਾ ਕਿ ਜਾਂਚ ਅਜੇ ਜਾਰੀ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ