ਸਮਾਣਾ ਵਿਚ ਭਾਰੀ ਮੀਂਹ

ਸਮਾਣਾ (ਪਟਿਆਲਾ), 15 ਜੂਨ (ਸਾਹਿਬ ਸਿੰਘ) - ਸਮਾਣਾ ਅਤੇ ਆਸ ਪਾਸ ਦਾ ਇਲਾਕੇ ਵਿਚ ਹਾੜ ਦੀ ਸੰਗਰਾਂਦ ਦੇ ਦਿਨ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਦੇ ਨਾਲ ਤੇਜ਼ ਹਨ੍ਹੇਰੀ ਵੀ ਆਈ ਜੋ ਘੱਟ ਹੁੰਦੀ ਜਾ ਰਹੀ ਹੈ। ਮੀਂਹ ਨਾਲ ਸਾਉਣੀ ਦੀਆਂ ਫ਼ਸਲਾਂ ਨੂੰ ਲਾਭ ਹੋਵੇਗਾ। ਮੀਂਹ ਨਾਲ ਇਕਦਮ ਗਰਮੀ ਅਤੇ ਹੁੰਮਸ ਤੋਂ ਰਾਹਤ ਮਿਲੀ ਹੈ। ਮੀਂਹ ਸਵੇਰੇ 5.40 ਤੇ ਸ਼ੁਰੂ ਹੋਇਆ, ਜੋ ਜਾਰੀ ਹੈ।