ਮੇਜਰ ਜਨਰਲ ਅਮੀਰ ਹਤਾਮੀ ਈਰਾਨੀ ਫ਼ੌਜ ਦੇ ਮੁੱਖ ਕਮਾਂਡਰ ਨਿਯੁਕਤ

ਤਹਿਰਾਨ, 14 ਜੂਨ- ਇਜ਼ਰਾਈਲ ਦੇ ਹਮਲੇ ਵਿਚ ਚੋਟੀ ਦੇ ਈਰਾਨੀ ਫੌਜੀ ਨੇਤਾਵਾਂ ਦੀ ਹੱਤਿਆ ਤੋਂ ਬਾਅਦ ਈਰਾਨ ਦੇ ਕਮਾਂਡਰ-ਇਨ-ਚੀਫ਼ ਅਯਾਤੁੱਲਾ ਸਯਦ ਅਲੀ ਖਮੇਨੀ ਨੇ ਦੇਸ਼ ਦੀ ਫੌਜੀ ਲੀਡਰਸ਼ਿਪ ਦੇ ਪੁਨਰਗਠਨ ਲਈ ਵੱਡੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਇਰਾਨੀ ਸਰਕਾਰੀ ਮੀਡੀਆ ਦੇ ਅਨੁਸਾਰ, ਮੇਜਰ ਜਨਰਲ ਅਮੀਰ ਹਤਾਮੀ ਨੂੰ ਇਸਲਾਮੀ ਗਣਰਾਜ ਈਰਾਨ ਦੀ ਫੌਜ ਦਾ ਮੁੱਖ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਹਤਾਮੀ ਪਹਿਲਾਂ 2013 ਤੋਂ 2021 ਤੱਕ ਈਰਾਨ ਦੇ ਰੱਖਿਆ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ। ਆਪਣੇ ਅਧਿਕਾਰਤ ਫ਼ਰਮਾਨ ਵਿਚ, ਖਮੇਨੀ ਨੇ ਹਤਾਮੀ ਦੇ ਸਮਰਪਣ, ਯੋਗਤਾ ਅਤੇ ਤਜ਼ਰਬੇ ਦੀ ਪ੍ਰਸ਼ੰਸਾ ਕੀਤੀ।