ਬਠਿੰਡਾ ਦੇ ਡੀ. ਐੱਸ. ਪੀ. ਹਰਬੰਸ ਸਿੰਘ ਧਾਲੀਵਾਲ ਮੁਅੱਤਲ

ਬਠਿੰਡਾ, 9 ਜੂਨ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਪੁਲਿਸ ਵਲੋਂ ਬਠਿੰਡਾ ਵਿਖੇ ਡੀ. ਐੱਸ. ਪੀ. (ਸਿਟੀ) ਵਜੋਂ ਤਾਇਨਾਤ ਹਰਬੰਸ ਸਿੰਘ ਧਾਲੀਵਾਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਖਿਲਾਫ ਇਹ ਕਾਰਵਾਈ ਨਸ਼ੇ ਨਾਲ ਜੁੜੇ ਮਾਮਲਿਆਂ ਵਿਚ ਢਿੱਲ ਵਰਤਣ ਅਤੇ ਨਸ਼ਾ ਤਸਕਰਾਂ ਨੂੰ ਕਥਿਤ ਤੌਰ 'ਤੇ ਰਾਹਤ ਪਹੁੰਚਾਉਣ ਦੇ ਚਲਦਿਆਂ ਕੀਤੀ ਗਈ ਹੈ। ਪੁਲਿਸ ਨੇ ਉਨ੍ਹਾਂ ਖਿਲਾਫ਼ ਵਿਭਾਗੀ ਪੜਤਾਲ ਖੋਲ੍ਹ ਦਿੱਤੀ ਹੈ।