ਦਿੱਲੀ ਪੁਲਿਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ ਵਲੋਂ 1.75 ਕਰੋੜ ਦਾ ਨਸ਼ੀਲਾ ਪਦਾਰਥ ਜ਼ਬਤ, 2 ਤਸਕਰ ਗ੍ਰਿਫ਼ਤਾਰ

ਨਵੀਂ ਦਿੱਲੀ, 7 ਜੂਨ - ਦਿੱਲੀ ਪੁਲਿਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ ਇਕ ਅੰਤਰਰਾਜੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਅਤੇ 348.176 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 1.75 ਕਰੋੜ ਰੁਪਏ ਹੈ। ਡਿਪਟੀ ਕਮਿਸ਼ਨਰ ਆਫ਼ ਪੁਲਿਸ, ਏਐਨਟੀਐਫ, ਕ੍ਰਾਈਮ ਬ੍ਰਾਂਚ, ਦਿੱਲੀ ਅਪੂਰਵ ਗੁਪਤਾ ਨੇ ਦੱਸਿਆ ਕਿ ਗਾਂਜਾ ਇਕ ਟਰੱਕ ਵਿਚ ਤਰਬੂਜਾਂ ਦੀ ਖੇਪ ਦੇ ਹੇਠਾਂ ਛੁਪਾ ਕੇ ਆਂਧਰਾ ਪ੍ਰਦੇਸ਼ ਤੋਂ ਦਿੱਲੀ-ਐਨਸੀਆਰ ਵਿਚ ਤਸਕਰੀ ਕੀਤਾ ਜਾ ਰਿਹਾ ਸੀ। ਦੋ ਤਸਕਰਾਂ, ਇੰਤੇਜ਼ਰ ਮਲਿਕ ਅਤੇ ਰਿਜ਼ਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।