JALANDHAR WEATHER

2027 'ਚ 2 ਪੜਾਵਾਂ ਵਿਚ ਹੋਵੇਗੀ ਜਾਤੀ ਜਨਗਣਨਾ

ਨਵੀਂ ਦਿੱਲੀ, 4 ਜੂਨ-2027 'ਚ 2 ਪੜਾਵਾਂ ਵਿਚ ਜਾਤੀ ਜਨਗਣਨਾ ਹੋਵੇਗੀ। ਗ੍ਰਹਿ ਮੰਤਰਾਲੇ (MHA) ਨੇ ਬੁੱਧਵਾਰ (4 ਜੂਨ) ਨੂੰ ਐਲਾਨ ਕੀਤਾ ਕਿ ਜਨਸੰਖਿਆ ਜਨਗਣਨਾ-2027 ਜਾਤੀਆਂ ਦੀ ਗਣਨਾ ਦੇ ਨਾਲ-ਨਾਲ ਦੋ ਪੜਾਵਾਂ ਵਿਚ ਕੀਤੀ ਜਾਵੇਗੀ। ਇਕ ਬਿਆਨ ਵਿਚ, ਮੰਤਰਾਲੇ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਲਈ ਜਨਸੰਖਿਆ ਜਨਗਣਨਾ-2027 ਲਈ ਸੰਦਰਭ ਮਿਤੀ ਮਾਰਚ, 2027 ਦੇ ਪਹਿਲੇ ਦਿਨ ਦੇ 00:00 ਘੰਟੇ ਹੋਵੇਗੀ।

ਹਾਲਾਂਕਿ, ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਅਤੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਰਾਜਾਂ ਦੇ ਗੈਰ-ਸਮਕਾਲੀ ਬਰਫ਼ ਨਾਲ ਜੁੜੇ ਖੇਤਰਾਂ ਲਈ, ਸੰਦਰਭ ਮਿਤੀ "ਅਕਤੂਬਰ, 2026 ਦੇ ਪਹਿਲੇ ਦਿਨ ਦੇ 00:00 ਘੰਟੇ ਹੋਵੇਗੀ। ਮੰਤਰਾਲੇ ਨੇ ਅੱਗੇ ਕਿਹਾ ਉਪਰੋਕਤ ਸੰਦਰਭ ਮਿਤੀਆਂ ਨਾਲ ਜਨਸੰਖਿਆ ਜਨਗਣਨਾ ਕਰਵਾਉਣ ਦੇ ਇਰਾਦੇ ਲਈ ਨੋਟੀਫਿਕੇਸ਼ਨ ਜਨਗਣਨਾ ਐਕਟ 1948 ਦੀ ਧਾਰਾ 3 ਦੇ ਉਪਬੰਧ ਅਨੁਸਾਰ, 16.06.2025 ਨੂੰ ਸਰਕਾਰੀ ਗਜ਼ਟ ਵਿਚ ਅਸਥਾਈ ਤੌਰ 'ਤੇ ਪ੍ਰਕਾਸ਼ਿਤ ਕੀਤਾ ਜਾਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ