ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤਣ ਵਾਲੀ ਰੇਚਲ ਗੁਪਤਾ ਵਾਪਿਸ ਕਰੇਗੀ ਆਪਣਾ ਕਰਾਊਨ

ਨਵੀਂ ਦਿੱਲੀ, 28 ਮਈ-ਮਿਸ ਗ੍ਰੈਂਡ ਇੰਟਰਨੈਸ਼ਨਲ ਦਾ ਖਿਤਾਬ ਜਿੱਤਣ ਵਾਲੀ ਰੇਚਲ ਗੁਪਤਾ ਆਪਣਾ ਕਰਾਊਨ ਵਾਪਿਸ ਕਰੇਗੀ। ਸੋਸ਼ਲ ਮੀਡੀਆ ਉਤੇ ਆਪਣਾ ਵੱਡੀ ਸਟੇਟਮੈਂਟ ਦਿੱਤੀ ਹੈ, ਜਿਸ ਦੀ ਪੁਸ਼ਟੀ ਰੇਚਲ ਗੁਪਤਾ ਵਲੋਂ ਆਪਣੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਦਿੱਤੀ ਗਈ ਹੈ। ਰੇਚਲ ਗੁਪਤਾ ਨੇ ਲਿਖਿਆ ਕਿ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਹ ਆਪਣਾ ਕਰਾਉਣ ਵਾਪਿਸ ਕਰਨਗੇ। ਉਨ੍ਹਾਂ ਕਿਹਾ ਕਿ ਤਾਜਪੋਸ਼ੀ ਤੋਂ ਬਾਅਦ ਉਨ੍ਹਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ, ਅਤੇ ਉਨ੍ਹਾਂ ਨਾਲ ਦੁਰਵਿਵਹਾਰ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਇਹ ਚੀਜ਼ਾਂ ਨੂੰ ਹੁਣ ਚੁੱਪਚਾਪ ਨਹੀਂ ਸਹਿਣਗੇ। ਜਲਦ ਹੀ ਰੇਚਲ ਗੁਪਤਾ ਇਸ ਮਾਮਲੇ ਵਿਚ ਸਟੇਟਮੈਂਟ ਜਾਰੀ ਕਰ ਸਕਦੀ ਹੈ। ਫਿਲਹਾਲ ਉਨ੍ਹਾਂ ਕਿਹਾ ਕਿ ਉਹ ਸਾਰਿਆਂ ਦਾ ਧੰਨਵਾਦ ਕਰਦੀ ਹੈ ਜਿਹੜੇ ਉਸ ਦੇ ਨਾਲ ਦਿਲੋਂ ਖੜ੍ਹੇ ਹਨ ਪਰ ਹੁਣ ਵਾਅਦੇ ਟੁੱਟਣ ਕਰਕੇ ਅਤੇ ਦੁਰਵਿਵਹਾਰ ਕਰਕੇ ਇਹ ਕਰਾਉਨ ਨੂੰ ਹੁਣ ਵਾਪਸ ਕਰਨ ਦਾ ਫੈਸਲਾ ਲੈ ਲਿਆ ਹਨ।