ਰਾਜਪੁਰਾ ਰੇਲਵੇ ਸਟੇਸ਼ਨ ਦੀ ਕੰਧ 'ਤੇ ਖ਼ਾਲਿਸਤਾਨੀ ਪੱਖੀ ਨਾਅਰੇ ਲਿਖੇ ਜਾਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਚ

ਰਾਜਪੁਰਾ (ਪਟਿਆਲਾ), 28 ਮਈ (ਰਣਜੀਤ ਸਿੰਘ) - ਰਾਜਪੁਰਾ ਰੇਲਵੇ ਸਟੇਸ਼ਨ ਦੀ ਕੰਧ 'ਤੇ ਖ਼ਾਲਿਸਤਾਨੀ ਪੱਖੀ ਨਾਅਰੇ ਲਿਖੇ ਮਿਲਣ ਦੀ ਖਬਰ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਪੁਲਿਸ ਨੇ ਨਾਲ ਦੀ ਨਾਲ ਉਨ੍ਹਾਂ ਨਾਅਰਿਆਂ 'ਤੇ ਮਿੱਟੀ ਫੇਰ ਕੇ ਨਾਅਰੇ ਮਿਟਵਾ ਦਿੱਤੇ।