ਮਹਿਲਾ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ’ਚ ਮੌਤ

ਮਹਿਰਾਜ, (ਬਠਿੰਡਾ), 16 ਮਈ (ਸੁਖਪਾਲ ਮਹਿਰਾਜ)- ਅੱਜ ਇਕ ਮਹਿਲਾ ਪੁਲਿਸ ਮੁਲਾਜ਼ਮ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਨਗਰ ਮਹਿਰਾਜ ਦੀ ਜੰਮਪਲ ਰਮਨਦੀਪ ਕੌਰ ਸਪੁੱਤਰੀ ਸਵ. ਜਗਮੋਹਣ ਸਿੰਘ (ਸੁਦਾਗਰ ਕੇ) ਪਿੰਡ ਮੰਡੀ ਕਲਾਂ ਵਿਖੇ ਵਿਆਹੇ ਹੋਏ ਸਨ ਅਤੇ ਬਤੌਰ ਪੰਜਾਬ ਪੁਲਿਸ ਵਿਚ ਤਾਇਨਾਤ ਸਨ। ਅੱਜ ਪਿੰਡ ਬੱਲੋ ਵਿਖੇ ਡਿਊਟੀ ’ਤੇ ਜਾਣ ਸਮੇਂ ਰਾਮਪੁਰਾ ਮੌੜ ਰੋਡ ’ਤੇ ਹੋਏ ਸੜਕ ਹਾਦਸੇ ਦੌਰਾਨ ਰਮਨਦੀਪ ਕੌਰ ਮੌਤ ਹੋ ਗਈ ਹੈ।