ਨਸ਼ਾ-ਮੁਕਤੀ ਯਾਤਰਾ ਤਹਿਤ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ 'ਚ ਭਲਕੇ ਹੋਣਗੀਆਂ ਮੀਟਿੰਗਾਂ
ਸੰਗਰੂਰ,16 ਮਈ (ਧੀਰਜ ਪਸ਼ੋਰੀਆ)-ਪੰਜਾਬ ਸਰਕਾਰ ਵਲੋਂ ਨਸ਼ਾ-ਮੁਕਤੀ ਯਾਤਰਾ ਤਹਿਤ ਪਿੰਡ ਪੱਧਰ ਅਤੇ ਵਾਰਡ ਪੱਧਰ 'ਤੇ ਜਾ ਕੇ ਰੱਖਿਆ ਕਮੇਟੀਆਂ ਨਾਲ ਜਾਗਰੂਕਤਾ ਮੀਟਿੰਗਾਂ ਦਾ ਸਿਲਸਿਲਾ ਆਰੰਭਿਆ ਗਿਆ ਹੈ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਇਸ ਯਾਤਰਾ ਤਹਿਤ 17 ਮਈ ਨੂੰ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਭੋਜੋਵਾਲੀ ਵਿਖੇ ਸ਼ਾਮ 4 ਵਜੇ, ਧੂਰਾ ਵਿਖੇ ਸ਼ਾਮ 5 ਵਜੇ ਅਤੇ ਹਰਚੰਦਪੁਰਾ ਵਿਖੇ ਸ਼ਾਮ 6 ਵਜੇ ਇਸ ਯਾਤਰਾ ਤਹਿਤ ਮੀਟਿੰਗਾਂ ਕੀਤੀਆਂ ਜਾਣਗੀਆਂ। ਉਪ ਮੰਡਲ ਦਿੜ੍ਹਬਾ ਵਿਖੇ ਨਸ਼ਾ-ਮੁਕਤੀ ਯਾਤਰਾ ਤਹਿਤ 17 ਮਈ ਨੂੰ ਖਨਾਲ ਖੁਰਦ ਵਿਖੇ ਬਾਅਦ ਦੁਪਹਿਰ 3 ਵਜੇ, ਖਨਾਲ ਕਲਾਂ ਵਿਖੇ ਸ਼ਾਮ 4 ਵਜੇ ਅਤੇ ਦਿਆਲਗੜ੍ਹ ਵਿਖੇ ਸ਼ਾਮ 5 ਵਜੇ ਇਸ ਯਾਤਰਾ ਤਹਿਤ ਮੀਟਿੰਗ ਹੋਵੇਗੀ। ਹਲਕਾ ਲਹਿਰਾ ਵਿਖੇ ਨਸ਼ਾ-ਮੁਕਤੀ ਯਾਤਰਾ ਤਹਿਤ ਅਲੀਸ਼ੇਰ ਵਿਚ 17 ਮਈ ਨੂੰ ਸ਼ਾਮ 4 ਵਜੇ, ਕਾਲੀਆ ਵਿਖੇ ਸ਼ਾਮ 5 ਵਜੇ ਅਤੇ ਲਹਿਰਾ ਵਾਰਡ ਨੰਬਰ 2 ਵਿਖੇ ਸ਼ਾਮ 6 ਵਜੇ ਮੀਟਿੰਗਾਂ ਕੀਤੀਆਂ ਜਾਣਗੀਆਂ।