ਮੈਡੀਕਲ ਸਟੋਰ ਮਾਲਕ ਤੋਂ ਨਗਦੀ ਤੇ ਗਹਿਣੇ ਲੁੱਟ ਲੁਟੇਰੇ ਹੋਏ ਫ਼ਰਾਰ
ਮਕਸੂਦਾਂ, (ਜਲੰਧਰ), 13 ਮਈ, (ਸੌਰਵ ਮਹਿਤਾ)- ਮਹਾਨਗਰ ਦੇ ਉੱਤਰੀ ਹਲਕੇ ਦੇ ਵਿਚ ਬੀਤੀ ਦੇਰ ਰਾਤ ਇਕ ਮੈਡੀਕਲ ਸਟੋਰ ਦੇ ਮਾਲਕ ’ਤੇ ਪਿਸਟਲ ਤਾਣ ਕੇ ਲੁਟੇਰੇ ਦੁਕਾਨ ਦੇ ਗੱਲੇ ਵਿਚੋਂ ਨਕਦੀ ਤੇ ਉਸ ਦੀਆਂ ਚਾਰ ਸੋਨੇ ਦੀਆਂ ਮੁੰਦਰੀਆਂ, ਇਕ ਸੋਨੇ ਦੀ ਚੈਨ ਲੁੱਟ ਕੇ ਫਰਾਰ ਹੋ ਗਏ। ਦੁਕਾਨ ਮਾਲਕ ਲਲਿਤ ਨਾਰੰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਦੁਕਾਨ ਕਰੀਬ 10:30 ਵਜੇ ਬੰਦ ਕਰਨ ਦੀ ਤਿਆਰੀ ਕਰ ਰਹੇ ਸੀ ਕਿ ਇੰਨੇ ਵਿਚ ਕਾਰ ਸਵਾਰ ਤਿੰਨ ਲੁਟੇਰੇ, ਜਿਨ੍ਹਾਂ ਵਿਚੋਂ ਇਕ ਕਾਰ ਦੇ ਵਿਚ ਤੇ ਦੋ ਦੁਕਾਨ ਦੇ ਅੰਦਰ ਜਾ ਵੜੇ। ਉਹ ਪਿਸਤੌਲ ਦੀ ਨੋਕ ’ਤੇ 50 ਹਜ਼ਾਰ ਨਗਦੀ ਸਮੇਤ ਸੋਨੇ ਦੇ ਗਹਿਣੇ ਲੁੱਟ ਕੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਇਸ ਦੀ ਸੂਚਨਾ ਸੰਬੰਧਿਤ ਥਾਣਾ 8 ਨੰਬਰ ਦੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਸਾਰੀ ਵਾਰਦਾਤ ਦੁਕਾਨ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਹੋਈ ਕੈਦ ਹੋ ਗਈ ਹੈ।