JALANDHAR WEATHER

ਪਾਕਿਸਤਾਨ ਵਾਲੇ ਪਾਸਿਓਂ ਅਟਾਰੀ ਸਰਹੱਦ ਦੇ ਉੱਪਰ ਦੀ ਭਾਰਤ ਅੰਦਰ ਦਾਖ਼ਲ ਹੋਏ ਕਾਫੀ ਡਰੋਨ

ਅਟਾਰੀ, ਅੰਮ੍ਰਿਤਸਰ 12 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤ ਵਲੋਂ ਪਾਕਿਸਤਾਨ ਖ਼ਿਲਾਫ਼ ਚਲਾਏ ਜਾ ਰਹੇ 'ਆਪ੍ਰੇਸ਼ਨ ਸੰਧੂਰ' ਜੋ ਕਿ ਭਾਰਤੀ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਦੇ ਸਫਾਈ ਲਈ ਇਹ ਮਿਸ਼ਨ ਸ਼ੁਰੂ ਕੀਤਾ ਸੀ ਤੇ ਦੋਵੇਂ ਦੇਸ਼ਾਂ ਦਰਮਿਆਨ ਜੰਗ ਦੇ ਵਾਧੇ ਅਸਾਰ ਨੂੰ ਵੇਖਦੇ ਹਾਂ ਅਮਰੀਕੀ ਰਾਸ਼ਟਰਪਤੀ ਵਲੋਂ ਇਸ ਦੀ ਵਿਚੋਲਗੀ ਕਰਦਿਆਂ ਬੀਤੇ ਕੱਲ੍ਹ ਜੰਗ ਨੂੰ ਦੋਵੇਂ ਦੇਸ਼ਾਂ ਦਰਮਿਆਨ ਬੰਦ ਕਰਵਾਉਣ ਦਾ ਫ਼ੈਸਲਾ ਕਰਵਾਇਆ ਸੀ। ਸਰਕਾਰੀ ਸੂਤਰਾਂ ਅਨੁਸਾਰ ਕਈਆਂ ਡਰੋਨਾਂ ਦੀਆਂ ਲਾਈਟਾਂ ਦੇਖੀਆਂ ਗਈਆਂ ਅਤੇ ਕਈ ਬੰਦ ਲਾਈਟਾਂ ਤੇ ਤੇਜ਼ ਆਵਾਜ਼ ਨਾਲ ਭਾਰਤ ਅੰਦਰ ਪਾਕਿਸਤਾਨ ਤੋਂ ਦਾਖ਼ਲ ਹੋਏ ਹਨ। ਵਸਨੀਕਾਂ ਵੱਲੋਂ ਵੀ ਇਹਨਾਂ ਡਰੋਨਾਂ ਦੀਆਂ ਆਵਾਜ਼ਾਂ ਤੇ ਲਾਈਟਾਂ ਨੂੰ ਵੇਖਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ