ਅਸੀਂ ਭਾਰਤੀ ਫ਼ੌਜ ਨੂੰ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਪੂਰੀ ਆਜ਼ਾਦੀ ਦਿੱਤੀ ਹੈ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 12 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ਦੌਰਾਨ ਕਿਹਾ, ''ਅਸੀਂ ਭਾਰਤੀ ਫ਼ੌਜ ਨੂੰ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਪੂਰੀ ਆਜ਼ਾਦੀ ਦਿੱਤੀ ਹੈ ਅਤੇ ਅੱਜ ਹਰ ਅੱਤਵਾਦੀ, ਹਰ ਅੱਤਵਾਦੀ ਸੰਗਠਨ ਜਾਣਦਾ ਹੈ ਕਿ 'ਕੀ ਹਮਾਰੀ ਬਹਿਨੋ, ਬੇਟੀਓ ਕੇ ਮਾਥੇ ਸੇ ਸਿੰਧੂਰ ਹਟਾਨੇ ਕਾ ਅੰਜਾਮ ਕਯਾ ਹੋਤਾ ਹੈ'।