ਉਦੇ ਦੀਪ ਸਿੰਘ ਸਿੱਧੂ ਨੇ ਐਸ.ਡੀ.ਐਮ. ਵਜੋਂ ਸੰਭਾਲਿਆ ਅਹੁਦਾ

ਗੁਰੂ ਹਰ ਸਹਾਏ ,12 ਮਈ (ਕਪਿਲ ਕੰਧਾਰੀ , ਹਰਚਰਨ ਸਿੰਘ ਸੰਧੂ ) - ਪੰਜਾਬ ਸਰਕਾਰ ਵਲੋਂ ਪੀ.ਸੀ.ਐਸ. ਅਧਿਕਾਰੀਆਂ ਨੇ ਕੀਤੇ ਗਏ ਤਬਾਦਲਿਆਂ ਦੇ ਚੱਲਦਿਆਂ ਗੁਰੂ ਹਰ ਸਹਾਏ ਦੇ ਐਸ.ਡੀ.ਐਮ. ਦਿਵਿਆ ਪੀ. ਦਾ ਤਬਾਦਲਾ ਖਰੜ ਵਿਖੇ ਹੋ ਜਾਣ ਤੋਂ ਬਾਅਦ ਗੁਰੂ ਹਰ ਸਹਾਏ ਵਿਖੇ ਨਵੇਂ ਐਸ.ਡੀ.ਐਮ. ਉਦੇ ਦੀਪ ਸਿੰਘ ਸਿੱਧੂ ਨੂੰ ਚਾਰਜ ਦਿੱਤਾ ਗਿਆ ਹੈ , ਜਿਨ੍ਹਾਂ ਵਲੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਉਨ੍ਹਾਂ ਦਾ ਇਥੇ ਪਹੁੰਚਣ 'ਤੇ ਸੁਪਰਡੈਂਟ ਕੇਵਲ ਕ੍ਰਿਸ਼ਨ ਅਤੇ ਸਟਾਫ ਵਲੋਂ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ 'ਅਜੀਤ' ਦੇ ਨਾਲ ਗੱਲਬਾਤ ਕਰਦਿਆ ਉਨ੍ਹਾਂ ਨੇ ਕਿਹਾ ਕਿ ਇਸ ਦਫ਼ਤਰ ਵਿਚ ਆਉਣ ਵਾਲੇ ਹਰ ਇਕ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ।