JALANDHAR WEATHER

2 ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਵਿੱਚ 2 ਦੀ ਮੌਤ - ਇਕ ਗੰਭੀਰ ਜਖਮੀ

ਬਟਾਲਾ, 9 ਮਈ (ਰਾਕੇਸ਼ ਰੇਖੀ)-ਬਟਾਲਾ-ਜਲੰਧਰ ਨੈਸ਼ਨਲ ਹਾਈਵੇ ਬਾਈਪਾਸ ਉੱਪਰ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ ਟੈਕਸੀ ਚਾਲਕ ਸਮੇਤ ਦੋ ਦੀ ਮੌਤ ਹੋ ਗਈ, ਜਦ ਕਿ ਇੱਕ ਔਰਤ ਗੰਭੀਰ ਜ਼ਖਮੀ ਹੋਈ ਹੈ। ਇਸ ਸਬੰਧੀ ਰਾਜਨ ਨੇ ਦੱਸਿਆ ਕਿ ਉਸ ਦਾ ਦੋਸਤ ਦਸੂਹਾ ਵਿੱਚ ਰਹਿੰਦਾ ਹੈ, ਜਿਸ ਨੇ ਫੋਨ 'ਤੇ ਦੱਸਿਆ ਕਿ ਉਸ ਦੀ ਭੈਣ ਦੀ ਗੱਡੀ ਦਾ ਬਟਾਲਾ ਵਿੱਚ ਹਾਦਸਾ ਹੋ ਗਿਆ ਹੈ। ਜਿਸ 'ਤੇ ਉਹ ਮੌਕੇ 'ਤੇ ਪਹੁੰਚੇ ਤਾਂ ਪਤਾ ਚੱਲਿਆ ਕਿ ਇਸ ਹਾਦਸੇ ਵਿੱਚ ਕਾਰ ਚਾਲਕ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ ਇਕ ਔਰਤ ਗੰਭੀਰ ਜਖਮੀ ਹੋਈ। ਸਿਵਿਲ ਹਸਪਤਾਲ ਬਟਾਲਾ ਦੇ ਡਾਕਟਰ ਸਾਹਿਲ ਨੇ ਦੱਸਿਆ ਕਿ ਤਿੰਨ ਲੋਕਾਂ ਨੂੰ ਬਟਾਲਾ ਸਿਵਿਲ ਹਸਪਤਾਲ ਲਿਆਂਦਾ ਗਿਆ ਸੀ, ਜਿੰਨਾ ਵਿੱਚੋਂ ਇੱਕ ਵਿਅਕਤੀ ਅਤੇ ਇੱਕ ਔਰਤ ਦੀ ਮੌਤ ਹੋ ਚੁੱਕੀ ਸੀ, ਜਦਕਿ ਇੱਕ ਔਰਤ ਗੰਭੀਰ ਜਖਮੀ ਸੀ, ਜਿਸ ਨੂੰ ਅੰਮ੍ਰਿਤਸਰ ਤਬਦੀਲ ਕੀਤਾ ਗਿਆ ਹੈ। ਮ੍ਰਿਤਕਾਂ ਦੀ ਪਹਿਚਾਣ ਪੁਖਰਾਜ ਕੌਰ ਵਾਸੀ ਦਸੂਹਾ ਅਤੇ ਕਾਰ ਚਾਲਕ ਗੁਰਪਾਲ ਸਿੰਘ ਵਾਸੀ ਹਮੀਰਪੁਰ ਵਜੋਂ ਹੋਈ ਹੈ ਜਦਕਿ ਸ਼ੁਭਰੀਤ ਕੌਰ ਵਾਸੀ ਦਸੂਹਾ ਜਖਮੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ