ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਕੀਤੇ ਕੰਟਰੋਲ ਰੂਮ ਸਥਾਪਤ

ਪਠਾਨਕੋਟ, 9 ਮਈ (ਸੰਧੂ)-ਡਿਪਟੀ ਕਮਿਸਨਰ ਪਠਾਨਕੋਟ ਆਦਿੱਤਿਆ ਉੱਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੋਜੂਦਾ ਪੈਦਾ ਹੋਈ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਸਿਵਲ ਲਿਫੈਂਸ ਨੂੰ ਧਿਆਨ ਵਿੱਚ ਰੱਖਦੇ ਹੋਏ ਦਫਤਰ ਡਿਪਟੀ ਕਮਿਸਨਰ ਪਠਾਨਕੋਟ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਕੰਟਰੋਲ ਰੂਮ (24‘7) ਸਥਾਪਿਤ ਕੀਤਾ ਗਿਆ ਹੈ । ਜਿਸ ਦੇ ਲਈ ਲੈਂਡ ਲਾਈਨ ਨੰਬਰ 0186-2990977,0186-2346944 ਅਤੇ ਮੋਬਾਇਲ ਨੰਬਰ 86990-43263 ਹਨ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨ੍ਹਾਂ ਤੋਂ ਬਲੈਕ ਆਊਂਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੈਂ ਹੀ ਸਹਿਰ ਵਿੱਚ ਬਲੈਕ ਆਉਟ ਕੀਤਾ ਜਾਂਦਾ ਹੈ ਉਸ ਸਮੇਂ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਕੇ ਕਮਰਿਆਂ ਅੰਦਰ ਬੈਠਣਾ ਯਕੀਨੀ ਬਣਾਓ। ਜਿਹੜੇ ਲੋਕ ਉਸ ਸਮੇਂ ਅਪਣੀਆਂ ਗੱਡੀਆਂ ਵਿੱਚ ਸਫਰ ਕਰ ਰਹੇ ਹਨ ਉਹ ਅਪਣੀਆਂ ਗੱਡੀਆਂ ਦੀਆਂ ਲਾਈਟਾਂ ਬੰਦ ਕਰ ਲੈਣ ਅਤੇ ਚੰਗੀ ਤਰ੍ਹਾਂ ਨਾਲ ਬਲੈਕ ਆਉਟ ਦੇ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਇਸ ਸਮੇਂ ਦੋਰਾਨ ਸਭ ਤੋਂ ਸੁਰੱਖਿਅਤ ਜਗ੍ਹਾ ਆਪ ਦਾ ਅਪਣਾ ਘਰ ਹੀ ਹੈ ਇਸ ਲਈ ਘਰ ਦੇ ਅੰਦਰ ਹੀ ਰਹੋ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਈ ਘਰ੍ਹਾਂ ਅੰਦਰ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਹਨ ਅਤੇ ਬਲੈਕ ਆਊਟ ਹੁੰਦਿਆਂ ਹੀ ਉਨ੍ਹਾਂ ਕੈਮਰਿਆਂ ਦੀਆਂ ਲਾਈਟਾਂ ਅਪਣੇ ਆਪ ਆਨ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਕੈਮਰੇ ਦੀਆਂ ਲਾਈਟਾਂ ਵੀ ਪੂਰੀ ਤਰ੍ਹਾਂ ਨਾਲ ਬੰਦ ਕਰ ਦਿਓ।