ਫਾਜ਼ਿਲਕਾ 'ਚ 7 ਵਜੇ ਦੁਕਾਨਾਂ ਹੋਈਆਂ ਮੁਕੰਮਲ ਬੰਦ

ਫਾਜ਼ਿਲਕਾ, 9 ਮਈ (ਦਵਿੰਦਰ ਪਾਲ ਸਿੰਘ) -ਹਿੰਦ ਪਾਕਿ ਵਿਚਾਲੇ ਬਣੇ ਯੁੱਧ ਦੇ ਹਾਲਾਤਾਂ ਦੇ ਪ੍ਰਸ਼ਾਸਨ ਵੱਲੋਂ 7 ਵਜੇ ਪੂਰਨ ਤੌਰ ਤੇ ਬਾਜ਼ਾਰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੇ ਚਲਦਿਆਂ ਦੇ ਸਮੂਹ ਦੁਕਾਨਦਾਰਾਂ ਵੱਲੋਂ 7 ਵਜੇ ਤੱਕ ਆਪਣੀਆਂ ਦੁਕਾਨਾਂ ਮੁਕੰਮਲ ਤੌਰ ਤੇ ਬੰਦ ਕਰਕੇ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦਿੱਤਾ ਗਿਆ। ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਅੱਠ ਵਜੇ ਦਾ ਸਮਾਂ ਸੀ, ਪਰ ਸ਼ੁਕਰਵਾਰ ਨੂੰ ਤਾਜ਼ਾ ਹੁਕਮਾਂ ਅਨੁਸਾਰ ਇਹ ਸਮਾਂ ਘਟਾ ਕੇ 7 ਵਜੇ ਕਰ ਦਿੱਤਾ ਗਿਆ।