ਹੈਪੀ ਪਾਸੀਆ ਗਰੁੱਪ ਦੇ ਵਿਸਫੋਟਕ ਸਮੱਗਰੀ ਸਮੇਤ ਕਾਬੂ ਵਿਅਕਤੀਆਂ ਦੀ ਹੋਈ ਪਛਾਣ
ਚੰਡੀਗੜ੍ਹ, 9 ਮਈ (ਕਪਲ ਵਧਵਾ)-ਪੁਲਿਸ ਨੇ ਹੈਪੀ ਪਾਸੀਆ ਗਰੁੱਪ ਦੇ ਦੋ ਮੈਂਬਰਾਂ ਦੀ ਵਿਸਫੋਟਕ ਸਮੱਗਰੀ ਅਤੇ ਪਿਸਤੌਲਾਂ ਸਮੇਤ ਗ੍ਰਿਫ਼ਤਾਰੀ ਬਾਰੇ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਐਸ. ਪੀ. ਇੰਟੈਲੀਜੈਂਸ ਮਨਜੀਤ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜੋਬਨਜੀਤ ਸਿੰਘ ਉਰਫ ਬਿੱਲਾ (24) ਵਾਸੀ ਅੰਮ੍ਰਿਤਸਰ ਅਤੇ ਸੁਮਨਦੀਪ ਉਰਫ਼ ਸਿੰਮਾ (25) ਵਾਸੀ ਗੁਰਦਾਸਪੁਰ ਵਜੋਂ ਹੋਈ ਹੈ।